27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਗੁ: ਬਾਬਾ ਝੰਡਾ ਜੀ ਸਾਹਿਬ ਖਟਕੜ ਕਲਾਂ ਵਿਖੇ ਮੈਗਾ ਹੈਲਥ ਜਾਂਚ ਕੈਂਪ 1 ਮਾਰਚ ਨੂੰ

Ad Position 21
No active advertisement
ਅਜੀਤ ਡੈਸਕ 23-02-2026
ਬੰਗਾ, 22 ਫਰਵਰੀ (ਕੁਲਦੀਪ ਸਿੰਘ ਪਾਬਲਾ) - ਬੰਗਾ-ਨਵਾਂਸ਼ਹਿਰ ਹਾਈਵੇ ਰੋਡ ਦੇ ਨਜ਼ਦੀਕ ਬਾਬਾ ਜਵਾਹਰ ਸਿੰਘ ਝੰਡਾ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਝੰਡਾ ਜੀ ਸਾਹਿਬ ਖਟਕੜ ਕਲਾਂ ਵਿਖੇ ਲਿਵਾਸਾ ਸੈਂਟਰ ਮੈਗਾ ਹੈਲਥ ਜਾਂਚ ਕੈਂਪ ਇਕ ਮਾਰਚ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਝੰਡਾ ਜੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜਸਦੀਪ ਸਿੰਘ ਨੇ ਦੱਸਿਆ ਕਿ ਇਹ ਕੈਂਪ ਸਵੇਰੇ 9 ਵਜੇ ਦੇ ਕਰੀਬ ਸ਼ੁਰੂ ਕੀਤਾ ਜਾਵੇਗਾ | ਇਸ ਕੈਂਪ ਵਿੱਚ ਲਿਵਾਸਾ ਸੈਂਟਰ ਦੇ ਮੈਡੀਕਲ ਡਾਕਟਰ ਮਹਿਕ ਅਰੋੜਾ, ਡਾਕਟਰ ਸੁਖਰਾਜ ਪਾਲ ਸਿੰਘ, ਡਾਕਟਰ ਵਿਕਾਸ ਦੀਪ ਹੰਸ ਅਤੇ ਡਾਕਟਰ ਅਮਨਿੰਦਰ ਕੌਰ ਦੀ ਟੀਮ ਵੱਲੋਂ ਕੈਂਪ ਵਿੱਚ ਪਹੁੰਚ ਕੇ ਮਰੀਜ਼ਾਂ ਦੇ ਸਰੀਰ ਦੀ ਜਾਂਚ ਕੀਤੀ ਜਾਵੇਗੀ ਤੇ ਦਵਾਈਆਂ ਦਿੱਤੀਆਂ ਜਾਣਗੀਆਂ | ਬਾਬਾ ਜਸਦੀਪ ਸਿੰਘ ਨੇ ਕਿਹਾ ਕਿ ਇਸ ਕੈਂਪ ਦਾ ਸੰਗਤਾਂ ਵੱਧ ਤੋਂ ਵੱਧ ਲਾਹਾ ਲੈਣ | ਉਹਨਾਂ ਦੱਸਿਆ ਕਿ ਅਸਥਾਨ 'ਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਸੜੋਆ ਵਿਖੇ ਇਕੋ ਰਾਤ ਚਾਰ ਚੋਰੀਆਂ ਅਗਲੀ ਖ਼ਬਰ ਕਾਰ ਨੇ ਸਕੂਟਰੀ ਨੂੰ ਮਾਰੀ ਟੱਕਰ
Ad Position 24