27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ 'ਤੇ ਪਠਲਾਵਾ ਵਲੋਂ ਵਿੱਤੀ ਮਦਦ

Ad Position 21
No active advertisement
ਅਜੀਤ ਡੈਸਕ 23-02-2026
ਬੰਗਾ, 22 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ) - ਉੱਘੇ ਸਮਾਜ ਸੇਵੀ ਸ. ਕੁਲਦੀਪ ਸਿੰਘ ਪਠਲਾਵਾ ਸਪੁੱਤਰ ਸ. ਗੁਰਦਿੱਤ ਸਿੰਘ ਐਮ. ਡੀ 'ਪੀਜ਼ਾ ਹੌਟ' ਬੰਗਾ ਵਲੋਂ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਪਿੰਡ ਪਠਲਾਵਾ ਦੇ ਲੋੜਵੰਦ ਪਰਿਵਾਰ ਦੇ ਮੁਖੀ ਸੁਖਵਿੰਦਰ ਸਿੰਘ ਅਤੇ ਕੁਲਦੀਪ ਕੌਰ ਦੀ ਸਪੁੱਤਰੀ ਕਿਰਨਦੀਪ ਕੌਰ ਦੇ ਵਿਆਹ 'ਤੇ ਦਸ ਹਜ਼ਾਰ ਰੁਪਏ ਦੀ ਮਦਦ ਭੇਟ ਕੀਤੀ | ਸਮਾਜ ਸੇਵੀ ਕੁਲਦੀਪ ਸਿੰਘ ਪਠਲਾਵਾ ਅਨੁਸਾਰ ਕੀਤੇ ਐਲਾਨ ਮੁਤਾਬਿਕ ਪਿੰਡ ਪਠਲਾਵਾ 'ਚ ਜੋ ਵੀ ਲੋੜਵੰਦ ਪਰਿਵਾਰ ਆਪਣੀ ਲੜਕੀ ਦਾ ਵਿਆਹ ਕਿਸੇ ਮੈਰਿਜ ਪੈਲੇਸ ਵਿੱਚ ਕਰਨ ਦੀ ਬਜਾਏ ਪਿੰਡ ਵਿੱਚ ਹੀ ਕਰੇਗਾ ਅਤੇ ਵਿਆਹ ਦੀ ਪੁਰਾਤਨ ਰੀਤ ਅਨੁਸਾਰ ਵਿਆਹ ਕਰੇਗਾ ਉਸਦੀ ਹੀ ਮਦਦ ਕੀਤੀ ਜਾਂਦੀ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਪਿੰਡ ਦੇ ਸਾਬਕਾ ਸਰਪੰਚ ਸ. ਹਰਪਾਲ ਸਿੰਘ, ਮੌਜੂਦਾ ਸਰਪੰਚ ਦਿਲਾਵਰ ਸਿੰਘ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਸੁਖਵਿੰਦਰ ਸੁੱਖੀ ਨੇ ਖੇਡ ਸਟੇਡੀਅਮ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਹਿਰਾਮ ਵਿਖੇ ਸਮਾਗਮ ਕਰਾਇਆ
Ad Position 24