27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਹਿਰਾਮ ਵਿਖੇ ਸਮਾਗਮ ਕਰਾਇਆ

Ad Position 21
No active advertisement
ਅਜੀਤ ਡੈਸਕ 23-02-2026
ਬਹਿਰਾਮ, 22 ਫਰਵਰੀ (ਨਛੱਤਰ ਸਿੰਘ ਬਹਿਰਾਮ) - ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਹਿਲਪੁਰ ਰੋਡ ਬਹਿਰਾਮ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਘਰ ਵਿਖੇ ਧਾਰਮਿਕ ਸਮਾਗਮ ਕਰਾਇਆ ਗਿਆ | ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਅਵਤਾਰ ਸਿੰਘ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ | ਵਿਸ਼ੇਸ਼ ਤੌਰ 'ਤੇ ਪਹੁੰਚੇ ਗੁਰਦਿਆਲ ਬੋਧ ਯੂ.ਕੇ ਨੇ ਕਿਹਾ ਕਿ ਸਾਨੂੰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾ 'ਤੇ ਚੱਲਣਾ ਚਾਹੀਦਾ ਹੈ | ਸਮਾਗਮ ਦੌਰਾਨ ਸਰਪੰਚ ਮੋਹਣ ਲਾਲ ਨੇ ਗੁਰੂ ਘਰ ਦੇ ਹੋਰ ਵਿਕਾਸ ਲਈ ਪੰਚਾਇਤੀ ਗ੍ਰਾਂਟ ਵਿੱਚੋ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਪ੍ਰਬੰਧਕ ਕਮੇਟੀ ਵਲੋਂ ਜਿਥੇ ਪ੍ਰਮੁੱਖ ਸ਼ਖਸ਼ੀਅਤਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਉਥੇ ਸਾਰੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ | ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਸਰਪੰਚ ਮੋਹਣ ਲਾਲ ਭੁੱਟਾ, ਗੁਰਦਿਆਲ ਬੋਧ, ਪੰਚ ਕੁਲਦੀਪ ਬਹਿਰਾਮ, ਪ੍ਰਬੰਧਕ ਕਮੇਟੀ ਪ੍ਰਧਾਨ ਸੋਮ ਰਾਜ ਬੱਧਣ, ਧਰਮਪਾਲ ਸਾਬਕਾ ਪੰਚ, ਚਰਨਜੀਤ ਸਿੰਘ ਰੰਧਾਵਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਕਿਸਾਨ ਵਿੰਗ, ਸੇਵਾ ਮੁਕਤ ਸੀਨੀ:ਕਲਰਕ ਭਾਗ ਮੱਲ, ਪਰਮਜੀਤ ਬੰਗੜ, ਬੁੱਧ ਰਾਮ ਜੱਖੂ, ਅਮਰਜੀਤ ਸਿੰਘ ਲੇਹਲ, ਸ਼ਿੰਗਾਰਾ ਰਾਮ ਰੱਤੂ, ਨਰਿੰਦਰ ਨੈਂਟਾ, ਸੱਤਪਾਲ ਸੰਧੂ, ਕੁਲਵਿੰਦਰ ਸਿੰਘ ਢਿੱਲੋਂ, ਹਰਭਜਨ ਸਿੰਘ ਸੰਘਾ, ਡਾ.ਰਜਿੰਦਰ ਸੋਂਧੀ, ਜੀਤਾ ਬੰਗੜ, ਕੁਲਵੀਰ ਬਿੱਲਾ, ਜਗਦੀਸ਼ ਬੱਧਣ, ਜਸਵੀਰ ਰੱਤੂ, ਰੋਸ਼ਨ ਲਾਲ, ਇੰਦਰਜੀਤ ਸਿੰਘ, ਸਤਪਾਲ ਬੱਧਣ, ਮਹਿੰਦਰ ਪਾਲ, ਹਰਨੂਰ ਜੱਖੂ ਆਦਿ ਸੰਗਤਾਂ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ 'ਤੇ ਪਠਲਾਵਾ ਵਲੋਂ ਵਿੱਤੀ ਮਦਦ ਅਗਲੀ ਖ਼ਬਰ ਪੰਜਾਬ ਸਟੇਟ ਰੈਸਲਿੰਗ ਚੈਂਪੀਅਨਸ਼ਿਪ 'ਚੋਂ ਗੋਸਲਾਂ ਦੇ ਪਹਿਲਵਾਨ ਅਨਮੋਲ ਸਿੰਘ ਨੇ ਕੀਤੀ ਜਿੱਤ ਪ੍ਰਾਪਤ
Ad Position 24