27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪੰਜਾਬ ਸਟੇਟ ਰੈਸਲਿੰਗ ਚੈਂਪੀਅਨਸ਼ਿਪ 'ਚੋਂ ਗੋਸਲਾਂ ਦੇ ਪਹਿਲਵਾਨ ਅਨਮੋਲ ਸਿੰਘ ਨੇ ਕੀਤੀ ਜਿੱਤ ਪ੍ਰਾਪਤ

Ad Position 21
No active advertisement
ਅਜੀਤ ਡੈਸਕ 23-02-2026
ਬੰਗਾ, 22 ਫਰਵਰੀ (ਕੁਲਦੀਪ ਸਿੰਘ ਪਾਬਲਾ) - ਪਿਛਲੇ ਦਿਨੀ ਪੰਜਾਬ ਸਟੇਟ ਰੈਸਲਿੰਗ ਚੈਂਪੀਅਨਸ਼ਿਪ ਅੰਡਰ 15 ਸਾਲ ਸੰਗਰੂਰ ਵਿਖੇ ਕਰਵਾਈ ਗਈ | ਜਿਸ ਵਿੱਚ ਦੇਸ਼ ਭਗਤ ਸਰਦਾਰ ਦਲੀਪ ਸਿੰਘ ਬੱਬਰ ਰੈਸਲਿੰਗ ਸੈਂਟਰ ਗੋਸਲਾਂ ਦੇ ਪਹਿਲਵਾਨ ਅਨਮੋਲ ਸਿੰਘ ਪੁੱਤਰ ਜੁਪਿੰਦਰ ਸਿੰਘ ਪਿੰਡ ਦੁਸਾਂਝ ਖੁਰਦ ਨੇ ਉਮਰ 15 ਸਾਲ ਤੋਂ ਘੱਟ ਭਾਰ 48 ਕਿਲੋ ਗ੍ਰਾਮ ਗੀਕੋ ਰੋਮਨ ਵਿੱਚੋਂ ਪੂਰੇ ਪੰਜਾਬ ਵਿੱਚੋਂ ਕਾਂਸੀ ਦਾ ਤਗਮਾ ਜਿੱਤ ਕੇ ਆਪਣੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਅਤੇ ਆਪਣੇ ਪਿੰਡ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ | ਇਸ ਦੌਰਾਨ ਰੈਸਲਿੰਗ ਪਹਿਲਵਾਨ ਅਨਮੋਲ ਸਿੰਘ ਦਾ ਪਿੰਡ ਪਹੁੰਚਣ 'ਤੇ ਸਮੂਹ ਰੈਸਲਿੰਗ ਖਿਡਾਰੀਆਂ ਅਤੇ ਪਿੰਡ ਵਾਸੀਆਂ ਵਲੋਂ ਖੁਸ਼ੀ ਮਨਾਈ ਗਈ | ਇਸ ਦੌਰਾਨ ਰੈਸਲਿੰਗ ਸੈਂਟਰ ਦੇ ਕੋਚ ਬਲਵੀਰ ਸੌਂਧੀ ਰਾਏਪੁਰ ਡੱਬਾ ਵਲੋਂ ਪਹਿਲਵਾਨ ਦੀ ਹੌਂਸਲਾ ਅਫਜਾਈ ਕੀਤੀ ਗਈ | ਉਹਨਾਂ ਦੱਸਿਆ ਕਿ ਇਸ ਸੈਂਟਰ ਵਿੱਚ ਸਵੇਰੇ 5:30 ਤੋਂ 7:30 ਵਜੇ ਤੱਕ ਓਲੰਪਿਕ ਸਟਾਇਲ ਰੈਸਲਿੰਗ ਦੀ ਟ੍ਰੇਨਿੰਗ ਲੜਕੇ ਅਤੇ ਲੜਕੀਆਂ ਨੂੰ ਮੁਫ਼ਤ ਦਿੱਤੀ ਜਾਂਦੀ ਹੈ | ਇਸ ਮੌਕੇ ਰੈਸਲਿੰਗ ਸੈਂਟਰ ਗੋਸਲਾਂ ਦੇ ਸੰਚਾਲਕ ਜੱਸਾ ਕੈਨੇਡਾ, ਅਵਤਾਰ ਸਿੰਘ ਨੰਬਰਦਾਰ, ਝਲਮਣ ਸਿੰਘ, ਨਿਰਵੈਰ ਸਿੰਘ, ਮਨਦੀਪ ਸਿੰਘ, ਜਸਵੰਤ ਸਿੰਘ, ਬਲਵੀਰ ਸਿੰਘ, ਪਰਪਿੰਦਰ ਸਿੰਘ ਢਿੱਲੋਂ, ਕੁਲਵੰਤ ਸਿੰਘ, ਤਰਲੋਚਨ ਰਾਏ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਹਿਰਾਮ ਵਿਖੇ ਸਮਾਗਮ ਕਰਾਇਆ ਅਗਲੀ ਖ਼ਬਰ ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ 1 ਲੱਖ 4 ਹਜ਼ਾਰ ਦੀ ਰਾਸ਼ੀ ਵੰਡੀ
Ad Position 24