27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ 1 ਲੱਖ 4 ਹਜ਼ਾਰ ਦੀ ਰਾਸ਼ੀ ਵੰਡੀ

Ad Position 21
No active advertisement
ਅਜੀਤ ਡੈਸਕ 23-02-2026
ਬੰਗਾ, 22 ਫਰਵਰੀ (ਕੁਲਦੀਪ ਸਿੰਘ ਪਾਬਲਾ) - ਬੰਗਾ ਵਿਖੇ ਇੰਡੀਅਨ ਸ਼ਡਿਊਲਡ ਕਾਸਟ ਵੈਲਫੇਅਰ ਐਸੋਸੀਏਸ਼ਨ ਯੂ. ਕੇ ਸੰਸਥਾ ਵੱਲੋਂ ਰਾਸ਼ੀ ਵੰਡੀ ਗਈ | ਜਿਸ ਵਿੱਚ ਇੰਗਲੈਂਡ ਤੋਂ ਆਏ ਗੁਰੂ ਰਵਿਦਾਸ ਗੁਰਦੁਆਰਾ ਦੇ ਪ੍ਰਧਾਨ ਤੇ ਸੰਸਥਾ ਦੇ ਵਾਈਸ ਪ੍ਰਧਾਨ ਸੁਰਿੰਦਰ ਕੁਮਾਰ ਸੋਢੀ ਵੱਲੋਂ ਬੰਗਾ ਵਿਖੇ ਵਿਦਿਆਰਥੀਆਂ ਨੂੰ 1 ਲੱਖ 4 ਹਜ਼ਾਰ ਦੀ ਸਹਾਇਤਾ ਰਾਸ਼ੀ ਭੇਟ ਕੀਤੀ | ਉਨ੍ਹਾਂ ਦੇ ਨਾਲ ਲੇਖ ਰਾਜ ਪਾਲ ਸੰਸਥਾ ਦੇ ਸੈਕਟਰੀ ਵੀ ਮੌਜੂਦ ਸਨ | ਸੁਰਿੰਦਰ ਕੁਮਾਰ ਸੋਢੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਸਾਡੀ ਸੰਸਥਾ ਵੱਲੋਂ ਜੋ 14 ਸਾਲ ਤੋਂ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ | ਇਸ ਮਦਦ ਵਿੱਚੋਂ ਕੁੱਝ ਬੱਚੇ ਚੰਗੇ ਪੜ੍ਹ ਲਿਖ ਕੇ ਵਿਦੇਸ਼ਾਂ ਵਿੱਚ ਸੈਟਲ ਹੋ ਗਏ ਹਨ ਤੇ ਕੁੱਝ ਵਿਦਿਆਰਥੀ ਸਰਕਾਰੀ ਨੌਕਰੀਆਂ 'ਤੇ ਸੈੱਟ ਹੋ ਗਏ ਹਨ | ਜੋ ਵਿਦਿਆਰਥੀ ਸੈੱਟ ਹੋ ਗਏ ਹਨ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ | ਸੰਸਥਾ ਦੇ ਚੇਅਰਮੈਨ ਪਰਮਜੀਤ ਸਿੰਘ ਸਾਬਕਾ ਸਰਪੰਚ ਗੁਣਾਚੌਰ ਨੇ ਕਿਹਾ ਜਿੰਨਾ ਚਿਰ ਵਿਦਿਆਰਥੀ ਆਪਣੀ ਪੜ੍ਹਾਈ ਜਾਰੀ ਰੱਖਣਗੇ ਜਾਂ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚਦੇ ਸਾਡੀ ਸੰਸਥਾ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਮਦਦ ਜਾਰੀ ਰਹੇਗੀ | ਅੱਜ ਦੇ ਸਮਾਗਮ ਵਿੱਚ ਸੰਸਥਾ ਦੇ ਰਿਟਾਇਰ ਕਮਾਂਡਰ ਸਰਦਾਰ ਗਿਆਨ ਸਿੰਘ ਜਿਨ੍ਹਾਂ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਨੂੰ ਇੰਗਲੈਂਡ ਤੋਂ ਆਏ ਸੰਸਥਾ ਦੇ ਵਾਈਸ ਪ੍ਰਧਾਨ ਤੇ ਸੈਕਟਰੀ ਤੇ ਪੰਜਾਬ ਦੀ ਸੰਸਥਾ ਤੇ ਵਿਦਿਆਰਥੀਆਂ ਨੇ ਸ: ਗਿਆਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਦੋ ਮਿੰਟ ਦਾ ਮੌਨ ਧਾਰ ਕੇ ਉਹਨਾਂ ਨੂੰ ਯਾਦ ਕੀਤਾ | ਇਸ ਸਮਾਗਮ ਵਿੱਚ ਬੂਟਾ ਸਿੰਘ , ਜਸਪਾਲ ਸਿੰਘ ਹੀਉਂ, ਅਮਰਜੀਤ ਜੱਸਲ, ਅਮਰਜੀਤ ਰੁੜਕਾ, ਰਾਮ ਲਵਾਇਆ, ਗੁਣਾਚੌਰ, ਕੁਲਵੰਤ ਸਿੰਘ ਨੰਬਰਦਾਰ, ਚਰਨਜੀਤ ਸਿੰਘ ਨੰਬਰਦਾਰ, ਬਹਾਦਰ ਸਿੰਘ ਸਰਪੰਚ ਆਦਿ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਰੈਸਲਿੰਗ ਚੈਂਪੀਅਨਸ਼ਿਪ 'ਚੋਂ ਗੋਸਲਾਂ ਦੇ ਪਹਿਲਵਾਨ ਅਨਮੋਲ ਸਿੰਘ ਨੇ ਕੀਤੀ ਜਿੱਤ ਪ੍ਰਾਪਤ ਅਗਲੀ ਖ਼ਬਰ ਗੁਰਦੁਆਰਾ ਕਰੀਮਪੁਰ ਚਾਹਵਾਲਾ ਵਿਖੇ ਹੋਲੇ ਮਹੱਲੇ ਜਾਣ ਵਾਲੀ ਸੰਗਤ ਲਈ 25 ਫਰਵਰੀ ਤੋਂ 5 ਮਾਰਚ ਤੱਕ ਲੰਗਰ ਲੱਗੇਗਾ
Ad Position 24