ਔੜ/ ਝਿੰਗੜਾਂ, 22 ਫਰਵਰੀ (ਕੁਲਦੀਪ ਸਿੰਘ ਝਿੰਗੜ) - ਨਾਭ ਕੰਵਲ ਰਾਜਾ ਸਾਹਿਬ ਤਪ ਅਸਥਾਨ ਛੱਪੜੀ ਸਾਹਿਬ ਪਿੰਡ ਝਿੰਗੜਾਂ ਦੇ ਮੁੱਖ ਸੇਵਾਦਾਰ ਬੀਬੀ ਰੇਸ਼ਮੋ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਾਭ ਕੰਵਲ ਰਾਜਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਤੇ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਲਈ ਬੇੜਾ ਤਾਰਿਆ | ਬੇੜਾ ਤਾਰਨ ਦੀ ਰਸਮ ਦਰਬਾਰ ਬਾਬਾ ਝੰਡੀ ਪੀਰ ਕਡਿਆਣਾ ਸਤਲੁਜ ਦਰਿਆ 'ਤੇ ਕੀਤੀ ਗਈ | ਭਗਤ ਦਿਲਦਾਰ ਦੁਸਾਂਝ ਕਲਾਂ ਵਲੋਂ ਸਮੂਹ ਸੰਗਤਾਂ ਦੀ ਚੰਗੀ ਸਿਹਤ ਤੇ ਕੰਮਾਂਕਾਰਾ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ | ਮੁੱਖ ਸੇਵਾਦਾਰ ਬੀਬੀ ਰੇਸ਼ਮੋ ਵਲੋਂ ਬੇੜਾ ਤਾਰਨ ਲਈ ਪੁੱਜੀਆਂ ਸਮੂਹ ਸੰਗਤਾਂ ਤੇ ਦਾਨੀ ਸੇਵਾਦਾਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਬਖਸ਼ ਰਾਮ, ਨੂਰ ਮੁਹੰਮਦ, ਵੈਦ ਗੁਰਮੇਜ ਰਾਮ, ਸੁਰਿੰਦਰ ਕੁਮਾਰ, ਅੰਮਿ੍ਤਪਾਲ ਬੱਧਣ, ਬਲਰਾਜ ਕੌਰ, ਊਸ਼ਾ ਦੇਵੀ, ਸੁਰੇਸ਼ ਕੁਮਾਰ, ਪ੍ਰਭ ਰੱਲ੍ਹ, ਪਰਮਜੀਤ ਕੌਰ ਲੁਧਿਆਣਾ, ਕੁਲਦੀਪ ਸਿੰਘ, ਸੰਤੋਖ ਸਿੰਘ ਢੰਡਾ, ਊਸ਼ਾ ਢੰਡਾ, ਜਗਦੀਸ਼ ਢੰਡਾ, ਭਵਨਪ੍ਰੀਤ ਰੱਲ੍ਹ, ਬੱਬੀ ਬਾਬਾ, ਪੰਮਾ ਤਲਵੰਡੀ ਫੱਤੂ, ਹਰਜਿੰਦਰ ਕੌਰ ਕੈਨੇਡਾ, ਗੁਰਪ੍ਰੀਤ ਸਿੰਘ ਕੈਨੇਡਾ, ਗਿਆਨ ਸਿੰਘ, ਸੰਦੀਪ ਕੁਮਾਰ, ਭੁਪਿੰਦਰ ਸਿੰਘ, ਮਹਿਕਦੀਪ ਕੌਰ, ਪਵਨਜੋਤ ਕੌਰ, ਹਰਮਨ ਭਾਟੀਆ, ਲਵਪ੍ਰੀਤ ਸਿੰਘ, ਬਿੰਦੂ, ਲੱਕੀ, ਮੱਖਣ ਮਹਿਮੀ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ |