ਘੁੰਮਣਾਂ, 22 ਫਰਵਰੀ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ ਦੇ ਨੰਬਰਦਾਰ ਕਸ਼ਮੀਰੀ ਲਾਲ ਪੁੱਤਰ ਸਵ: ਹੁਸਨ ਲਾਲ ਨੇ ਆਪਣੇ ਲੜਕੇ ਸੰਜੀਵ ਕੁਮਾਰ ਦੇ ਵਿਆਹ ਦੀ ਖੁਸ਼ੀ 'ਚ ਧਾਰਮਿਕ ਸਮਾਗਮ ਕਰਵਾਇਆ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਢਾਈ ਜਥੇ ਭਾਈ ਦੀਦਾਰ ਸਿੰਘ ਸੰਗਤਪੁਰ ਨੇ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਜੀਵਨ 'ਤੇ ਵਾਰਾਂ ਪੇਸ਼ ਕੀਤੀਆਂ | ਨੰਬਰਦਾਰ ਕਸ਼ਮੀਰੀ ਲਾਲ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ 'ਤੇ ਪ੍ਰਧਾਨ ਪਾਲ ਸਿੰਘ, ਬਾਬਾ ਜੋਗਿੰਦਰ ਸਿੰਘ, ਬਲਵੀਰ ਸਿੰਘ, ਰਣਜੀਤ ਸਿੰਘ, ਨਿਰਮਲ ਸਿੰਘ ਤੱਖਰ, ਸੁਰਜੀਤ ਸਿੰਘ ਮਾਂਗਟ, ਸੁਰਿੰਦਰ ਸਿੰਘ ਜੇ. ਈ, ਗਗਨ ਕੈਨੇਡਾ, ਹਰਨੇਕ, ਜੀਵਨ ਸਿੰਘ, ਜੋਰਾਵਰ ਸਿੰਘ ਆਸਟ੍ਰੇਲੀਆ, ਦਰਸ਼ਨ ਸਿੰਘ, ਬੂਟਾ ਸਿੰਘ ਇੰਸਪੈਕਟਰ, ਗੁਰਦੀਪ ਸਿੰਘ, ਸਰਪੰਚ ਰਾਜ ਕੁਮਾਰ, ਗੁਰਨਿੰਦਰ ਸਿੰਘ ਲਾਡੀ, ਮਨਜੀਤ ਸਿੰਘ ਬਾਸੀ ਹਾਜ਼ਰ ਸਨ |