01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਐਨ.ਆਰ.ਆਈ. ਵੀਰਾਂ ਵਲੋਂ ਦਸਮੇਸ਼ ਲੰਗਰ ਹਾਲ ਪੱਲੀ ਝਿੱਕੀ ਵਿਖੇ ਨਵੀਆਂ ਚਾਦਰਾਂ ਪਾਉਣ ਦੀ ਸੇਵਾ ਕੀਤੀ

Ad Position 21
No active advertisement
ਅਜੀਤ ਡੈਸਕ 24-02-2026
ਬੰਗਾ, 23 ਫਰਵਰੀ (ਕੁਲਦੀਪ ਸਿੰਘ ਪਾਬਲਾ) - ਹੋਲੇ ਮਹੱਲੇ ਨੂੰ ਸਮਰਪਿਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ 'ਤੇ ਆਉਣ ਜਾਣ ਵਾਲੀਆਂ ਸੰਗਤਾਂ ਲਈ ਦਸ਼ਮੇਸ਼ ਲੰਗਰ ਹਾਲ ਪੱਲੀ-ਝਿੱਕੀ ਵਿਖੇ 28 ਫਰਵਰੀ ਤੋਂ ਲੰਗਰਾਂ ਦੀ ਸੇਵਾ ਸ਼ੁਰੂ ਕੀਤੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਜਿਸ ਜਗ੍ਹਾ 'ਤੇ ਲੰਗਰ ਤਿਆਰ ਹੁੰਦੇ ਸਨ | ਉਸ ਉਪਰ ਚਾਦਰਾਂ ਦੀ ਸ਼ੈੱਡ ਪਾਈ ਹੋਈ ਬਹੁਤ ਖਰਾਬ ਹੋ ਗਈ ਸੀ | ਪੱਲੀ ਝਿੱਕੀ ਨਗਰ ਦੇ ਐਨ. ਆਰ. ਆਈ ਵੀਰ ਸ: ਜਸਵਿੰਦਰ ਸਿੰਘ ਪਾਬਲਾ ਪੁੱਤਰ ਗੁਰਦੇਵ ਸਿੰਘ ਪਾਬਲਾ ਕੈਨੇਡਾ ਨੇ ਬਲਦੇਵ ਸਿੰਘ ਰਾਹੀਂ ਭੇਜੀ ਇੱਕ ਲੱਖ ਰੁਪਏ ਦੀ ਰਾਸ਼ੀ ਦੇ ਸਹਿਯੋਗ ਨਾਲ ਨਵੀਆਂ ਚਾਦਰਾਂ ਦੀ ਸ਼ੈਡ ਬਣਾਈ ਗਈ | ਉਹਨਾਂ ਦੱਸਿਆ ਕਿ ਹੋਲੇ ਮਹੱਲੇ ਤੇ ਵਿਸਾਖੀ ਮੌਕੇ ਚੱਲਦੇ ਲੰਗਰਾਂ ਦੇ ਸਮੇਂ ਮੌਸਮ ਖਰਾਬ ਹੋ ਜਾਂਦਾ ਸੀ ਤਾਂ ਲੰਗਰ ਤਿਆਰ ਕਰਨ ਲਈ ਹਲਵਾਈਆਂ ਨੂੰ ਬਹੁਤ ਮੁਸ਼ਕਿਲ ਹੁੰਦੀ ਸੀ | ਇਸ ਦੌਰਾਨ ਗੁ: ਸਿੰਘ ਸਭਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਤੇ ਸਮੂਹ ਕਮੇਟੀ ਮੈਬਰਾਂ ਨੇ ਐਨ. ਆਰ. ਆਈ ਵੀਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵਾਈਸ ਪ੍ਰਧਾਨ ਕੁਲਦੀਪ ਸਿੰਘ ਪਾਬਲਾ, ਸੈਕਟਰੀ ਸਤਨਾਮ ਸਿੰਘ ਪਾਬਲਾ, ਬਲਦੇਵ ਸਿੰਘ ਪਾਬਲਾ ਚੇਅਰਮੈਨ, ਮਹਿੰਦਰ ਸਿੰਘ ਬਿਜਲੀ ਵਾਲਾ, ਕਿਰਪਾਲ ਸਿੰਘ ਪਾਬਲਾ ਮੰਡੀਲਾ, ਰਣਜੀਤ ਸਿੰਘ ਪਾਬਲਾ, ਗੁਰਬਚਨ ਸਿੰਘ ਪਾਬਲਾ ਮੰਡੀਲਾ, ਸਤਨਾਮ ਸਿੰਘ ਪਾਬਲਾ, ਜਥੇਦਾਰ ਸੁਖਵਿੰਦਰ ਸਿੰਘ ਪਾਬਲਾ, ਹਰਪ੍ਰੀਤ ਸਿੰਘ ਪਾਬਲਾ, ਪ੍ਰਭਦੀਪ ਸਿੰਘ, ਪਰਮਿੰਦਰ ਸਿੰਘ, ਜਸ਼ਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਸੋਨੂੰ, ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ ਪਾਬਲਾ, ਗੁਰਚਰਨ ਸਿੰਘ ਫੌਜੀ ਪਾਬਲਾ, ਜਸਕਰਨ ਸਿੰਘ ਪਾਬਲਾ, ਪਰਮਿੰਦਰ ਸਿੰਘ ਦਰੜ, ਰੇਸ਼ਮ ਸਿੰਘ ਭੋਲਾ, ਹਰਪ੍ਰੀਤ ਸਿੰਘ ਕਾਲਾ ਅਤੇ ਸਮੂਹ ਸੇਵਾਦਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਹਰਿ ਰਾਇ ਸਾਹਿਬ ਯਾਦਗਾਰੀ ਪੇਂਡੂ ਖੇਡ ਮੇਲਾ ਸੰਧਵਾਂ ਵਿਖੇ ਸ਼ੁਰੂ ਅਗਲੀ ਖ਼ਬਰ ਗੁਰਦੁਆਰਾ ਚਰਨ ਕੰਵਲ ਵਿਖੇ ਕਰਵਾਇਆ ਬਸੰਤ ਰਾਗ ਕੀਰਤਨ ਦਰਬਾਰ
Ad Position 24