01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਗੁਰੂ ਹਰਿ ਰਾਇ ਸਾਹਿਬ ਯਾਦਗਾਰੀ ਪੇਂਡੂ ਖੇਡ ਮੇਲਾ ਸੰਧਵਾਂ ਵਿਖੇ ਸ਼ੁਰੂ

Ad Position 21
No active advertisement
ਅਜੀਤ ਡੈਸਕ 24-02-2026
ਕਟਾਰੀਆਂ, 23 ਫਰਵਰੀ (ਪ੍ਰੇਮੀ ਸੰਧਵਾਂ) - ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਯਾਦ 'ਚ ਅਤੇ ਕਬੱਡੀ ਦੇ ਸਾਬਕਾ ਸਟਾਰ ਖਿਡਾਰੀ ਤੇ ਪ੍ਰਸਿੱਧ ਵੇਟ ਲਿਫਟਰ ਆਈ. ਪੀ. ਐਸ ਸਵ: ਹਰਭਜਨ ਸਿੰਘ ਭਜੀ ਦੀ ਯਾਦ ਨੂੰ ਸਮਰਪਿਤ ਪਿੰਡ ਸੰਧਵਾਂ ਦਾ 58ਵਾਂ ਖੇਡ ਮੇਲਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਪੋਰਟਸ ਕਲੱਬ ਤੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹੈੱਡ ਗ੍ਰੰਥੀ ਦਿਲਬਾਗ ਸਿੰਘ ਵਲੋਂ ਨਗਰ ਦੀ ਸੁੱਖ ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਧੂਮ ਧੜੱਕੇ ਨਾਲ ਸ਼ੁਰੂ ਹੋਇਆ | ਖੇਡ ਮੇਲੇ ਦੇ ਪਹਿਲੇ ਦਿਨ ਬਲਦਾਂ, ਝੋਟਿਆਂ ਅਤੇ ਖੀਰੇ ਦੁੱਗੇ ਵੱਛਿਆਂ ਦੀਆਂ ਹਲਟ ਦੌੜਾਂ ਕਰਵਾਈਆਂ ਗਈਆਂ ਤੇ ਮੇਲੇ ਦੇ ਦੂਸਰੇ ਦਿਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਦੇ ਨੇੜੇ ਪੈਂਦੀ ਨਹਿਰ ਦੀ ਪੱਟੜੀ 'ਤੇ ਬਲਦਾਂ ਦੀਆਂ ਦੋਹਰੀਆਂ ਦੌੜਾਂ ਕਰਵਾਈਆਂ ਗਈਆਂ | ਜਿਸ 'ਚ ਜੇਤੂ ਤੇ ਉਪ ਜੇਤੂ ਪਸ਼ੂ ਪਾਲਕਾਂ ਨੂੰ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਪੋਰਟਸ ਕਲੱਬ ਸੰਧਵਾਂ ਦੇ ਪ੍ਰਧਾਨ ਜਥੇ. ਮੱਖਣ ਸਿੰਘ ਸੰਧੂ, ਇੰਡੀਅਨ ਓਵਰਸੀਜ਼ ਡਿਵੈਲਪਮੈਂਟ ਕਮੇਟੀ ਯੂ. ਕੇ ਦੇ ਚੇਅਰਮੈਨ ਮੋਹਣ ਸਿੰਘ ਸੰਧੂ ਯੂ. ਕ ਭਗਤਾਂ ਦਾ, ਨਿਰਮਲ ਸਿੰਘ ਸੰਧੂ, ਸਾਬਕਾ ਪੁਲਿਸ ਇੰਸਪੈਕਟਰ ਇਕਬਾਲ ਸਿੰਘ, ਸਾਬਕਾ ਕਬੱਡੀ ਖਿਡਾਰੀ ਪਲਵਿੰਦਰ ਸਿੰਘ ਪਿੰਦਾ, ਅਮਰਿੰਦਰ ਸਿੰਘ ਸੰਧੂ ਐਮ. ਡੀ ਲੰਡਨ ਸਵੈਗ ਸੰਧਵਾਂ, ਠੇਕੇਦਾਰ ਸੁਰਜੀਤ ਸਿੰਘ ਸੰਧੂ, ਮੋਹਣਜੀਤ ਸਿੰਘ ਸੰਧੂ, ਜਥੇ. ਹਰਜੀਤ ਸਿੰਘ ਸੰਧੂ, ਬਿੰਦਰ ਸਿੰਘ ਸੰਧੂ, ਸਾਬਕਾ ਕਬੱਡੀ ਖਿਡਾਰੀ ਕੁਲਵੰਤ ਸਿੰਘ ਕੰਦੋਲਾ ਯੂ. ਕੇ ਸਾਬਕਾ ਕਬੱਡੀ ਖਿਡਾਰੀ ਸ਼ਾਮਾ ਹਾਲੈਂਡ, ਪੰਮਾ ਸੰਧੂ ਕੈਨੇਡਾ, ਸੁਖਵਿੰਦਰ ਸਿੰਘ, ਜਤਿੰਦਰ ਸੋਨੂੰ ਹੀਰਾ, ਉਂਕਾਰ ਸਿੰਘ ਸੰਧੂ, ਸੁਖਵਿੰਦਰ ਸਿੰਘ ਸੰਧੂ, ਕੁਲਵਿੰਦਰ ਸਿੰਘ ਸੰਧੂ, ਸਾਬਕਾ ਕਬੱਡੀ ਖਿਡਾਰੀ ਮਨਜੀਤ ਸਿੰਘ ਸੰਧੂ ਆਦਿ ਪਿੰਡ ਵਾਸੀਆਂ ਵਲੋਂ ਇਨਾਮਾਂ ਦੀ ਵੰਡ ਕੀਤੀ ਗਈ | ਇਸ ਮੌਕੇ ਕੁਲਵੰਤ ਸਿੰਘ ਕੰਦੋਲਾ, ਸੁਦਾਗਰ ਰਾਮ, ਮੇਜਰ ਹੀਰਾ, ਗੁਰਦੀਪ ਸਿੰਘ, ਲੱਡੂ ਸੰਧੂ, ਸੁਰਜੀਤ ਸਿੰਘ ਸੰਧੂ, ਅਮਰੀਕ ਸਿੰਘ, ਗੁਰਦੀਪ ਸਿੰਘ ਬਸਰਾ, ਸਰਪੰਚ ਡਾ. ਜਗਨ ਨਾਥ ਹੀਰਾ, ਗੁਰਪ੍ਰੀਤ ਸਿੰਘ, ਕੁਸ਼ਮੀਰ ਸਿੰਘ, ਦਵਿੰਦਰ ਸਿੰਘ ਗੋਗੀ, ਲੱਕੀ ਸੰਧੂ, ਗੁਰਮੀਤ ਸਿੰਘ ਸੰਧੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਖੇਡ ਮੇਲੇ ਦੀ ਹੋਈ ਸਮਾਪਤੀ ਅਗਲੀ ਖ਼ਬਰ ਐਨ.ਆਰ.ਆਈ. ਵੀਰਾਂ ਵਲੋਂ ਦਸਮੇਸ਼ ਲੰਗਰ ਹਾਲ ਪੱਲੀ ਝਿੱਕੀ ਵਿਖੇ ਨਵੀਆਂ ਚਾਦਰਾਂ ਪਾਉਣ ਦੀ ਸੇਵਾ ਕੀਤੀ
Ad Position 24