01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਖੇਡ ਮੇਲੇ ਦੀ ਹੋਈ ਸਮਾਪਤੀ

Ad Position 21
No active advertisement
ਅਜੀਤ ਡੈਸਕ 24-02-2026
ਬੰਗਾ, 23 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਸਾਲਾਨਾ ਖੇਡ ਮੇਲੇ ਦਾ ਸਮਾਪਤੀ ਸਮਾਗਮ ਬੜੀ ਧੂਮ-ਧਾਮ ਅਤੇ ਉਤਸ਼ਾਹ ਭਰੇ ਮਾਹੌਲ 'ਚ ਕਰਵਾਇਆ ਗਿਆ | ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਜਸਵੀਰ ਸਿੰਘ ਲੰਗੇਰੀ ਯੂ.ਐਸ.ਏ ਅਤੇ ਵਿਸ਼ੇਸ਼ ਮਹਿਮਾਨ ਵਜੋਂ ਜ਼ੋਰਾਵਰ ਸਿੰਘ ਸੰਧੂ ਯੂ.ਐਸ.ਏ ਨੇ ਸ਼ਿਰਕਤ ਕੀਤੀ | ਕਾਲਜ ਦੇ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਖੇਡ ਮੇਲੇ ਵਿੱਚ ਹਾਜ਼ਰ ਮਹਿਮਾਨਾਂ ਨੂੰ ਸਨਮਾਨਿਤ ਕਰਦਿਆਂ ਤਹਿਦਿਲੋਂ ਧੰਨਵਾਦ ਕੀਤਾ ਅਤੇ ਵੱਖ-ਵੱਖ ਖੇਡ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਵੰਡੇ | ਸਾਲਾਨਾ ਖੇਡ ਮੇਲੇ ਵਿੱਚ ਬੈੱਸਟ ਐਥਲੀਟ ਲੜਕੇ ਦਾ ਖ਼ਿਤਾਬ ਵਿਦਿਆਰਥੀ ਕਿ੍ਸ਼ ਨੇ ਜਿੱਤਿਆ | ਜਦ ਕਿ ਲੜਕੀਆਂ ਚੋਂ ਬੈੱਸਟ ਐਥਲੀਟ ਦਾ ਖ਼ਿਤਾਬ ਸਾਨੀਆ ਰਾਣੀ ਨੂੰ ਮਿਲਿਆ | ਮਾਰਚ ਪਾਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਬਾਬਾ ਦੀਪ ਸਿੰਘ ਹਾਊਸ ਨੂੰ ਸਰਵੋਤਮ ਹਾਊਸ ਚੁਣਿਆ ਗਿਆ | ਸਮੂਹਿਕ ਅੰਕਾਂ ਦੇ ਅਧਾਰ 'ਤੇ 38 ਅੰਕ ਪ੍ਰਾਪਤ ਕਰਕੇ ਮਹਾਰਾਜਾ ਰਣਜੀਤ ਸਿੰਘ ਹਾਊਸ ਨੇ ਓਵਰਆਲ ਟਰਾਫ਼ੀ ਆਪਣੇ ਨਾਮ ਕੀਤੀ | ਦੂਜਾ ਸਥਾਨ ਜੱਸਾ ਸਿੰਘ ਆਹਲੂਵਾਲੀਆ ਹਾਊਸ 31 ਅੰਕ ਪ੍ਰਾਪਤ ਕਰਕੇ ਦੂਜੇ ਸਥਾਨ 'ਤੇ ਰਿਹਾ | ਜਦ ਕਿ 30 ਅੰਕਾਂ ਨਾਲ ਤੀਜੇ ਸਥਾਨ 'ਤੇ ਹਰੀ ਸਿੰਘ ਨਲੂਆ ਹਾਊਸ ਕਾਬਜ਼ ਰਿਹਾ | ਇਸ ਤੋਂ ਇਲਾਵਾ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਵਿੱਚ ਬੈੱਸਟ ਐਥਲੀਟ ਲੜਕੇ ਦਾ ਖ਼ਿਤਾਬ ਪ੍ਰਭਜੋਤ ਬਾਲੂ ਅਤੇ ਬੈੱਸਟ ਐਥਲੀਟ ਲੜਕੀ ਸਿਮਰਨ ਨੇ ਜਿੱਤਿਆ | ਅਖੀਰ ਵਿੱਚ ਕਾਲਜ ਦੀ ਖੇਡ ਪ੍ਰਬੰਧਕ ਕਮੇਟੀ ਦੇ ਇੰਚਾਰਜ ਡਾ. ਇੰਦੂ ਰੱਤੀ ਨੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸਾਲਾਨਾ ਖੇਡ ਮੇਲੇ ਦੀ ਕਾਮਯਾਬੀ ਲਈ ਵਧਾਈ ਦਿੱਤੀ | ਪਿ੍ੰਸੀਪਲ ਡਾ. ਭਿੰਡਰ ਵੱਲੋਂ ਝੰਡਾ ਮੋੜ ਕੇ ਖੇਡ ਕਮੇਟੀ ਦੇ ਹਵਾਲੇ ਕੀਤਾ ਗਿਆ ਅਤੇ ਅੰਤ ਵਿੱਚ ਰਾਸ਼ਟਰੀ ਗਾਉਣ ਉਪਰੰਤ ਖੇਡ ਮੇਲੇ ਦੀ ਸਮਾਪਤੀ ਹੋਈ | ਇਸ ਮੌਕੇ 'ਤੇ ਮਹਿਮਾਨਾਂ ਵਿੱਚ ਜਸਪਾਲ ਸਿੰਘ ਗਹੂੰਣਆਂ ਕੈਨੇਡਾ, ਸੁਰਜੀਤ ਸਿੰਘ ਰੱਕੜ ਯੂ.ਐਸ.ਏ, ਪਰਮਜੀਤ ਸਿੰਘ ਹੇੜੀਆਂ, ਮਲਕੀਤ ਸਿੰਘ ਕੈਨੇਡਾ, ਪਿ੍ੰਸੀਪਲ ਇੰਚਾਰਜ ਜਤਿੰਦਰ ਮੋਹਨ, ਮਲਕੀਤ ਸਿੰਘ ਗੋਸਲ ਕੋਚ, ਰਣਧੀਰ ਸਿੰਘ ਭੁੱਲਰ ਕੋਚ, ਭਜਨ ਸਿੰਘ ਸਾਧੜਾ ਯੂ.ਕੇ ਅਤੇ ਦਰਸ਼ਨ ਸਿੰਘ ਮਾਹਲ ਕੈਨੇਡਾ, ਰੇਸ਼ਮ ਸਿੰਘ ਰੇਸ਼ਮ, ਮੋਹਣ ਸਿੰਘ ਕੰਦੋਲਾ, ਸ਼ਮਿੰਦਰ ਸਿੰਘ ਗਰਚਾ ਅਤੇ ਜਸਵੀਰ ਸਿੰਘ ਫੁੱਟਬਾਲ ਕੋਚ, ਡਾ. ਇੰਦੂ ਰੱਤੀ ਅਤੇ ਪ੍ਰਬੰਧਕ ਸਕੱਤਰ ਪ੍ਰੋ. ਮਨੀਸ਼ ਸੁਧੀਰ ਅਤੇ ਸਮੂਹ ਕਾਲਜ ਸਟਾਫ਼
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਝੰਡੇਰਾਂ ਸੁਰਿੰਦਰ ਪਾਲ ਬਣੇ ਪਾਸਟਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਗਲੀ ਖ਼ਬਰ ਗੁਰੂ ਹਰਿ ਰਾਇ ਸਾਹਿਬ ਯਾਦਗਾਰੀ ਪੇਂਡੂ ਖੇਡ ਮੇਲਾ ਸੰਧਵਾਂ ਵਿਖੇ ਸ਼ੁਰੂ
Ad Position 24