01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਾਬਕਾ ਸਰਪੰਚ ਝੰਡੇਰਾਂ ਸੁਰਿੰਦਰ ਪਾਲ ਬਣੇ ਪਾਸਟਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ

Ad Position 21
No active advertisement
ਅਜੀਤ ਡੈਸਕ 24-02-2026
ਬਹਿਰਾਮ, 23 ਫਰਵਰੀ (ਨਛੱਤਰ ਸਿੰਘ ਬਹਿਰਾਮ)-ਸਾਬਕਾ ਸਰਪੰਚ ਝੰਡੇਰਾਂ ਦੇ ਸੁਰਿੰਦਰ ਪਾਲ ਦੀਆਂ ਸੇਵਾਵਾਂ ਦੇਖਦੇ ਹੋਏ ਮਸੀਹੀ ਭਾਈਚਾਰੇ ਵਲੋਂ ਉਨ੍ਹਾਂ ਨੂੰ ਪਾਸਟਰ ਵੈੱਲਫੇਅਰ ਸੁਸਾਇਟੀ ਦਾ ਪ੍ਰਧਾਨ ਬਣਾਇਆ ਗਿਆ | ਉਨ੍ਹਾਂ ਜਿਥੇ ਸਾਰੇ ਮਸੀਹੀ ਭਾਈਚਾਰੇ ਦਾ ਧੰਨਵਾਦ ਕੀਤਾ ਉਥੇ ਉਨ੍ਹਾਂ ਵਿਸ਼ਵਾਸ਼ ਦੁਵਾਇਆ ਕਿ ਜੋ ਮੈਨੂੰ ਜਿੰਮੇਵਾਰੀ ਦਿੱਤੀ ਗਈ ਹੈ ਉਹ ਮੈਂ ਤਨਦੇਹੀ ਨਾਲ ਨਿਭਾਵਾਂਗਾ | ਉਪਰੰਤ ਐਕਟੀਵੇਟ ਚਰਚ ਢਾਹਾਂ ਵਿਖੇ ਮੀਟਿੰਗ ਕੀਤੀ ਤੇ ਨਵ-ਨਿਯੁਕਤ ਪ੍ਰਧਾਨ ਸੁਰਿੰਦਰ ਪਾਲ ਦਾ ਮਸੀਹੀ ਭਾਈਚਾਰੇ ਵਲੋਂ ਸਨਮਾਨ ਕੀਤਾ | ਜਿਸ ਵਿੱਚ ਇਲਾਕੇ ਭਰ ਦੇ ਚਰਚਾਂ ਦੇ ਪਾਸਟਰਾਂ ਨੇ ਹਿੱਸਾ ਲਿਆ | ਮੀਟਿੰਗ ਦੀ ਸ਼ੁਰੂਆਤ ਪ੍ਰਾਰਥਨਾ ਕਰਕੇ ਕੀਤੀ ਗਈ | ਜਿਸ ਵਿੱਚ ਸਮਾਜ ਦੀ ਸੇਵਾ, ਏਕਤਾ ਅਤੇ ਸ਼ਾਂਤੀ ਬਰਕਰਾਰ ਰੱਖਣ ਲਈ ਅਪੀਲ ਕੀਤੀ ਤੇ ਸੁਸਾਇਟੀ ਦੇ ਉਦੇਸ਼ਾਂ ਅਤੇ ਭਵਿੱਖ 'ਚ ਅਗਾਮੀ ਯੋਜਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਜਿਸ ਵਿੱਚ ਪਾਸਟਰ ਸੈਮੂਅਲ ਮਸੀਹ ਨੂੰ ਚੇਅਰਮੈਨ, ਜਸਵਿੰਦਰ ਕੁਮਾਰ ਉਪ ਚੇਅਰਮੈਨ, ਪਾਸਟਰ ਅਭੀਸ਼ੇਕ ਨੂੰ ਉਪ-ਪ੍ਰਧਾਨ, ਸੁਖਵਿੰਦਰ ਰਾਮ ਨੂੰ ਸੈਕਟਰੀ, ਪਾਸਟਰ ਕਮਲਜੀਤ ਕੌਰ ਸਲਾਹਕਾਰ ਚੁਣੇ ਗਏ | ਇਸ ਮੌਕੇ ਪਾਸਟਰ ਸੁਰਿੰਦਰ ਰਾਮ ਬਹਿਰਾਮ, ਲਖਵੀਰ, ਪਾਸਟਰ ਛਿੰਦਾ ਮਸੀਹ, ਪਾਸਟਰ ਵਿਲੀਅਮ ਪਾਸਟਰ ਜਸਪਾਲ, ਪਾਸਟਰ ਸੁਰਜੀਤ, ਪਾਸਟਰ ਸੈਮੂਅਲ, ਪਾਸਟਰ ਹਰਮੇਸ਼ ਲੰਗੇਰੀ, ਸਿਸਟਰ ਰੇਸ਼ਮਾ, ਬੇਬੀ, ਸੰਤੋਸ਼, ਪਰਮਜੀਤ, ਰੂਬੀ,ਪ੍ਰਧਾਨ ਗੁਲਜਾਰ ਮਸੀਹ, ਮਾਸਟਰ ਹਰਮੇਸ਼ ਮਜਾਰੀ, ਲੈਹਿੰਬਰ ਰਾਮ ਮਾਂਗਟ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਔਰਤਾਂ ਲਈ 26 ਨੂੰ ਲਗਾਇਆ ਜਾਵੇਗਾ ਸਿਹਤ ਅਤੇ ਰੋਜ਼ਗਾਰ ਕੈਂਪ -ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਖੇਡ ਮੇਲੇ ਦੀ ਹੋਈ ਸਮਾਪਤੀ
Ad Position 24