ਮੁਕੇਰੀਆਂ, 23 ਫਰਵਰੀ (ਰਾਮਗੜ੍ਹੀਆ)- ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਦੇ ਵਿਦਿਆਰਥੀਆਂ ਨੇ ਸਿਲਵਰ ਜੋਨ ਇੰਗਲਿਸ਼ ਓਲੰਪਿਅਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ 27 ਮੈਡਲ ਹਾਸਲ ਕੀਤੇ | ਮੁਕਾਬਲੇ ਵਿਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਅਤੇ ਮਿਹਨਤ ਦੇ ਜ਼ੋਰ 'ਤੇ 11 ਗੋਲਡ, 10 ਸਿਲਵਰ ਅਤੇ 6 ਬ੍ਰਾਂਜ਼ ਮੈਡਲ ਜਿੱਤੇ | ਇਸ ਵਿਚ ਇੱਕ ਵਿਦਿਆਰਥਣ ਵੇਦਾਂਤਿਕਾ ਸਿੰਘ ਨੇ ਦੂਜੇ ਲੈਵਲ ਲਈ ਯੋਗਤਾ ਪ੍ਰਾਪਤ ਕੀਤੀ | ਤਾਹਿਰਾ ਸਿੰਘ ਜਮਾਤ ਪਹਿਲੀ ਏ, ਗੁਰਵੀਰ ਕੌਰ ਜਮਾਤ ਦੂਜੀ ਬੀ, ਵਿਰਾਜ ਤੀਜੀ ਏ, ਦੀਪਿਕਾ ਚੌਥੀ ਬੀ, ਜਸ਼ਨਪ੍ਰੀਤ ਸਿੰਘ ਪੰਜਵੀਂ ਏ, ਤਰਨਜੀਤ ਕੌਰ 6ਵੀਂ ਬੀ, ਹਰਬਾਨੀ ਕੌਰ ਸੱਤਵੀਂ ਬੀ, ਅਦਿੱਤਿਆ ਪ੍ਰਤਾਪ ਸਿੰਘ 8ਵੀਂ ਏ, ਅੰਸ਼ਿਕਾ ਚਤੁਰਵੇਦੀ 10ਵੀਂ ਬੀ, ਵੇਦਾਂਤਿਕਾ ਸਿੰਘ 11ਵੀਂ ਅਤੇ ਚਿਤਵਨਦੀਪ ਕੌਰ 12ਵੀਂ ਨੇ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਮਾਹਿਰਾਜ ਸਿੰਘ ਜਮਾਤ ਪਹਿਲੀ ਏ, ਦੀਕਸ਼ਾ ਦੂਜੀ ਬੀ, ਯੁਵਰਾਜ ਠਾਕੁਰ ਤੀਸਰੀ ਬੀ, ਕਰਨਵੀਰ ਸਿੰਘ ਚੌਥੀ ਬੀ, ਅਨਮੋਲ ਮਸੀਹ 5ਵੀਂ ਵੀ, ਚੈਤਨਿਆ 6ਵੀਂ ਬੀ, ਜੈਸਮਿਨ 7ਵੀਂ ਬੀ, ਸੁਸ਼ਾਂਤ ਸਿੰਘ 8ਵੀਂ ਏ, ਸੁਹਾਨੀ ਚਾਂਗੋਤਰਾ 10ਵੀਂ ਬੀ, ਜਸਲੀਨ ਕੌਰ 12ਵੀਂ ਨੇ ਸਿਲਵਰ ਮੈਡਲ ਜਿੱਤ ਕੇ ਸਕੂਲ ਦਾ ਨਾਮ ਗੌਰਵਾਨਵਿਤ ਕੀਤਾ | ਕਰਮਜੋਤ ਸਿੰਘ ਜਮਾਤ ਪਹਿਲੀ ਏ, ਭਾਨੂ ਪ੍ਰਤਾਪ ਸਿੰਘ ਦੂਜੀ ਏ, ਅਭਿਜੋਤ ਸਿੰਘ ਤੀਸਰੀ ਏ, ਗੁਰਬੀਰ ਸਿੰਘ ਚੌਥੀ ਏ, ਗੁਰੁਸਿਮਰ ਕੌਰ 6ਵੀਂ ਏ, ਅਵਨੀਤ ਕੌਰ 10ਵੀਂ ਏ ਨੇ ਬ੍ਰਾਂਜ਼ ਮੈਡਲ ਹਾਸਲ ਕੀਤਾ | ਸਕੂਲ ਦੇ ਡਾਇਰੈਕਟਰ ਪ੍ਰੋਫੈਸਰ ਜੀ.ਐਸ. ਮੁਲਤਾਨੀ ਅਤੇ ਨੀਰੂ ਮੁਲਤਾਨੀ ਨੇ ਬੱਚਿਆਂ ਨੂੰ ਇਸ ਵਿਸ਼ੇਸ਼ ਉਪਲਬਧੀ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਪਿੰ੍ਰਸੀਪਲ ਮਿਸ ਅਰਚਨਾ ਸੂਦਨ ਨੇ ਸਾਰੇ ਬੱਚਿਆਂ ਨੂੰ ਸਵੇਰ ਸਭਾ ਵਿਚ ਮੰਚ 'ਤੇ ਮੈਡਲ ਦੇ ਕੇ ਸਨਮਾਨਿਤ ਕੀਤਾ | ਇਸ ਸਭਾ ਵਿਚ ਪ੍ਰੀ-ਨਰਸਰੀ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਵਿਦਿਆਰਥੀ, ਸਾਰੇ ਅਧਿਆਪਕ ਅਤੇ ਕੋਆਰਡੀਨੇਟਰ ਮੌਜੂਦ ਸਨ | ਪਿੰ੍ਰਸੀਪਲ ਮੈਡਮ ਨੇ ਬੱਚਿਆਂ ਦਾ ਹੌਸਲਾ ਅਫ਼ਜ਼ਾਈ ਕਰਦੇ ਹੋਏ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ | ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਹੋਰ ਗਤੀਵਿਧੀਆਂ ਵਿਚ ਉਤਸ਼ਾਹ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਲਗਾਤਾਰ ਕੋਸ਼ਿਸ਼ ਅਤੇ ਸੰਘਰਸ਼ ਨਾਲ ਹੀ ਭਵਿੱਖ ਵਿਚ ਹੋਰ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ | ਉਨ੍ਹਾਂ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਸਭ ਨੂੰ ਆਪਣੀ ਰੁਚੀ