ਕਾਠਗੜ੍ਹ, 24 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਨੇੜੇ ਦੇ ਪਿੰਡ ਬਾਗੋਵਾਲ ਵਿਚ ਲਿਫ਼ਟ ਇਰੀਟੇਸਨ ਸਕੀਮ ਤਹਿਤ ਨਹਿਰੀ ਪਾਣੀ ਦੀ ਸਕੀਮ ਚਾਲੂ ਹੋ ਗਈ ਹੈ | ਯੂਥ ਆਗੂ ਆਮ ਆਦਮੀ ਪਾਰਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਸਦਕਾ ਤਕਰੀਬਨ 80 ਸਾਲ ਬਾਅਦ ਪੰਜਾਬ ਦੇ ਬਲਾਚੌਰ ਹਲਕੇ ਦੇ ਬੰਜਰ ਪਏ ਇਲਾਕੇ ਜੋ ਕਿ ਪਾਣੀ ਨੂੰ ਤਰਸਦੇ ਖੇਤਾਂ ਨੂੰ ਇਹ ਮੌਕਾ ਨਸੀਬ ਪਹਿਲੀ ਵਾਰ ਹੋਇਆ ਹੈ | ਉਨ੍ਹਾਂ ਕਿਹਾ ਕਿ ਕੰਢੀ ਇਲਾਕੇ ਦੀਆਂ ਬੰਜਰ ਜ਼ਮੀਨਾਂ ਦੀ ਕਿਸਮਤ ਜਾਗ ਪਈ ਅਤੇ ਅੱਜ ਦਾ ਦਿਨ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਲਿਖਿਆ ਜਾਵੇਗਾ | ਪਿੰਡ ਬਾਗੋਵਾਲ ਤੇ ਨਾਲ ਲੱਗਦੇ ਪਿੰਡਾਂ ਵਿਚ ਖ਼ੁਸ਼ੀ ਦੀ ਲਹਿਰ ਫੈਲ ਗਈ | ਇਹ ਸਕੀਮ ਹੋਰ ਪਿੰਡਾਂ ਵਿੱਚ ਵੀ ਅਗਲੀਆਂ ਸਟੇਜਾਂ ਵਿਚ ਜਲਦ ਲਾਗੂ ਕੀਤੀ ਜਾਵੇਗੀ |
ਸਿੰਚਾਈ ਸਕੀਮ ਚਾਲੂ ਹੋਣ ਨਾਲ ਕੰਢੀ ਏਰੀਏ 'ਚ ਕਿਸਾਨੀ ਮੁੜ ਸੁਰਜੀਤ ਹੋਵੇਗੀ -ਕਰਨਵੀਰ ਕਟਾਰੀਆ
ਅਜੀਤ ਡੈਸਕ
25-02-2026