ਸੜੋਆ/ਪੋਜੇਵਾਲ, 25 ਫਰਵਰੀ (ਸਹੂੰਗੜਾ/ ਨਵਾਂਗਰਾਈਾ)-ਏ. ਡੀ. ਜੀ. ਪੀ ਆਰ. ਕੇ ਜੈਸਵਾਲ ਪੰਜਾਬ ਚੰਡੀਗੜ੍ਹ ਵਲੋਂ ਸ਼ਹੀਦ ਭਗਤ ਸਿੰਘ ਨਗਰ 'ਚ ਪੈਂਦੇ ਪੁਲਿਸ ਸਟੇਸ਼ਨ ਪੋਜੇਵਾਲ ਤੇ ਪੁਲਿਸ ਚੌਕੀ ਸੜੋਆ ਦਾ ਅਚਨਚੇਤ ਦੌਰਾ ਕੀਤਾ ਗਿਆ | ਉਨ੍ਹਾਂ ਵੱਖ-ਵੱਖ ਥਾਣਿਆਂ ਦਾ ਦੌਰਾ ਕਰਨ ਉਪਰੰਤ ਕਿਹਾ ਕਿ ਜ਼ਿਲ੍ਹੇ ਅੰਦਰ ਪੁਲਿਸ ਕਰਮੀਚਾਰੀਆਂ ਨੂੰ ਵਧੀਆ ਢੰਗ ਨਾਲ ਡਿਊਟੀ ਕਰਨ ਤੇ ਲੋਕਾਂ ਦੇ ਮਸਲਿਆਂ ਨੂੰ ਸੁਣਨ ਲਈ ਵੀ ਕਿਹਾ ਗਿਆ | ਉਨ੍ਹਾਂ ਕਿਹਾ ਕਿ ਪੁਲਿਸ ਨੂੰ ਹਮੇਸ਼ਾ ਲੋਕਾਂ ਨਾਲ ਤਾਲ ਮੇਲ ਬਣਾ ਕੇ ਰੱਖਣਾ ਚਾਹੀਦਾ ਹੈ | ਇਸ ਦੌਰਾਨ ਜਦੋਂ ਪੱਤਰਕਾਰਾਂ ਵਲੋਂ ਥਾਣਿਆਂ 'ਤੇ ਚੌਕੀਆਂ ਦੀ ਨਫਰੀ ਘੱਟ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਪੁਲਿਸ ਵਿਭਾਗ ਵਲੋਂ ਛੇਤੀ ਹੀ ਹੱਲ ਕੱਢਿਆ ਜਾਵੇਗਾ | ਇਸ ਮੌਕੇ ਐਸ. ਐਸ. ਪੀ ਤੁਸ਼ਾਰ ਗੁਪਤਾ ਆਈ. ਪੀ. ਐਸ, ਡੀ. ਐਸ. ਪੀ ਜਸਪ੍ਰੀਤ ਸਿੰਘ, ਹੈੱਡਕੁਆਰਟਰ ਥਾਣਾ ਮੁਖੀ ਰਾਜਪਰਵਿੰਦਰ ਕੌਰ ਪੋਜੇਵਾਲ, ਏ. ਐਸ. ਆਈ ਪੁਸ਼ਵਿੰਦਰ ਕੁਮਾਰ, ਏ. ਐਸ਼ ਆਈ ਨਰਿੰਦਰ ਸਿੰਘ, ਏ. ਐਸ. ਆਈ ਕੀਮਤੀ ਲਾਲ, ਸੀਨੀਅਰ ਕਾਂਸਟੇਬਲ ਨੋਨਾ ਸਿੰਘ ਤੇ ਸੀਨੀਅਰ ਕਾਂਸਟੇਬਲ ਰਿੰਪੀ ਆਦਿ ਹਾਜ਼ਰ ਸਨ |