17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਜੋੜ ਮੇਲੇ 'ਤੇ ਵਿਸ਼ੇਸ਼-ਗੁਰਦੁਆਰਾ ਸ਼ਹੀਦਾਂ ਬਾਬਾ ਟਾਹਲੀ ਸਾਹਿਬ ਬਾਹੜੋਵਾਲ

Ad Position 21
No active advertisement
ਅਜੀਤ ਡੈਸਕ 26-02-2026
ਬੰਗਾ- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਨੇੜੇ ਪੈਂਦੇ ਪਿੰਡ ਬਾਹੜੋਵਾਲ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਟਾਹਲੀ ਸਾਹਿਬ ਜੀ ਬੰਗਾ ਫਗਵਾੜਾ ਮੁੱਖ ਮਾਰਗ 'ਤੇ ਬੰਗਾ ਤੋਂ 5 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਬਾਹੜੋਵਾਲ ਦੇ ਬਾਹਰਵਾਰ ਸੁਸ਼ੋਭਿਤ ਹੈ | ਸਿੱਖ ਇਤਿਹਾਸ ਤੋਂ ਮਿਲਦੇ ਪ੍ਰਮਾਣਾਂ ਮੁਤਾਬਿਕ ਬੱਸੀਆਂ ਦਾ ਮੁਗਲ ਹਾਕਮ ਜਾਬਰ ਖਾਂ ਹਿੰਦੂਆਂ 'ਤੇ ਭਾਰੀ ਜੁਲਮ ਕਰਦਾ ਸੀ | ਉਹ ਵਿਆਹ ਸਮੇਂ ਹਿੰਦੂ ਲੜਕੀਆਂ ਦੇ ਡੋਲੇ ਲੁੱਟ ਲੈਂਦਾ ਅਤੇ ਉਨ੍ਹਾਂ ਦੀ ਬੇਪੱਤੀ ਕਰਦਾ | ਜਦੋਂ ਦੇਵੀ ਦਾਸ ਨਾਂਅ ਦੇ ਗਰੀਬ ਬ੍ਰਾਹਮਣ ਦੀ ਨਵ ਵਿਆਹੁਤਾ ਦਾ ਡੋਲਾ ਲੁੱਟ ਕੇ ਜਾਬਰ ਖਾਂ ਆਪਣੇ ਮਹਿਲੀਂ ਲੈ ਗਿਆ ਤਾਂ ਦੇਵੀ ਦਾਸ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜ ਕੇ ਕਲਗੀਧਰ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਫਰਿਆਦ ਕੀਤੀ | ਉਸ ਦੀ ਦੁੱਖ ਭਰੀ ਵਿਥਿਆ ਸੁਣ ਕੇ ਸੱਚੇ ਪਾਤਿਸ਼ਾਹ ਨੇ ਸ਼ਾਹਿਬਜਾਦਾ ਅਜੀਤ ਸਿੰਘ ਜੀ ਨੂੰ 200 ਬਹਾਦਰ ਸਿੰਘ ਸੂਰਮਿਆਂ ਦਾ ਜਥਾ ਦੇ ਕੇ ਜਾਬਰ ਖਾਂ ਨੂੰ ਸੋਧਣ ਲਈ ਭੇਜਿਆ | ਸਿੰਘਾਂ ਦੇ ਇਸ ਜਥੇ 'ਚ ਬਾਬਾ ਟਾਹਲੀ ਸਾਹਿਬ ਜੀ ਵੀ ਬਹੁਤ ਬਹਾਦਰੀ ਨਾਲ ਜੂਝਦੇ ਹੋਏ ਸ਼ਹੀਦੀ ਪਾ ਗਏ | ਘਮਸਾਨ ਦੀ ਲੜਾਈ ਤੋਂ ਬਾਅਦ ਜਾਬਰ ਖਾਂ ਨੂੰ ਬੰਦੀ ਬਣਾ ਲਿਆ ਅਤੇ ਉਸ ਦੇ ਕਬਜੇ 'ਚੋਂ ਲੁੱਟਿਆ ਡੋਲਾ ਵਾਪਸ ਬ੍ਰਾਹਮਣ ਦੇਵੀ ਦਾਸ ਨੂੰ ਮੋੜ ਦਿੱਤਾ | 26 ਫਰਵਰੀ ਨੂੰ ਬਾਬਾ ਟਾਹਲੀ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਰੱਖੇ ਹੋਏ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ | ਜਿਸ 'ਚ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਇਤਿਹਾਸ ਰਾਹੀਂ ਨਿਹਾਲ ਕਰਨਗੇ | -
Ad Position 22
No active advertisement
ਪਿਛਲੀ ਖ਼ਬਰ ਮਾਡਲ ਟਾਊਨ ਕਲੱਬ ਦੀ ਚੋਣ 'ਚ ਮਨਜੀਤ ਸਿੰਘ ਦਿਓਲ ਪ੍ਰਧਾਨ ਅਤੇ ਰਣਜੀਤ ਸਿੰਘ ਸੈਕਟਰੀ ਚੁਣੇ <br/> ਅਗਲੀ ਖ਼ਬਰ ਪਿੰਡਾਂ ਦੇ ਵਿਕਾਸ ਕਾਰਜਾਂ 'ਚ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਸੰਤੋਸ਼ ਕਟਾਰੀਆ
Ad Position 24