17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਠੇਕੇਦਾਰ ਰਾਮ ਲਾਲ ਭਾਟੀਆ ਟੌਂਸਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 26-02-2026
ਕਾਠਗੜ੍ਹ, 25 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਟੌਂਸਾ ਵਿਖੇ ਇਲਾਕੇ ਦੀ ਨਾਮਵਰ ਸ਼ਖ਼ਸੀਅਤ ਚੌਧਰੀ ਰਾਮ ਲਾਲ ਭਾਟੀਆ ਠੇਕੇਦਾਰ ਦੀ ਅੰਤਿਮ ਅਰਦਾਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਇਲਾਕੇ ਭਰ 'ਚੋਂ ਲੋਕ ਉਨ੍ਹਾਂ ਦੇ ਘਰ ਪਹੁੰਚੇ | ਇਸ ਮੌਕੇ ਅਚਾਰੀਆ ਗਰੀਬਦਾਸ ਦੀ ਅੰਮਿ੍ਤਮਈ ਬਾਣੀ ਦੇ ਭੋਗ ਮਹਾਰਾਜ ਰਤਨ ਦਾਸ ਵਲੋਂ ਪਾਏ ਗਏ | ਇਸ ਮੌਕੇ ਠੇਕੇਦਾਰ ਰਾਮ ਲਾਲ ਭਾਟੀਆ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ, ਵਿੱਕੀ ਚੌਧਰੀ ਕਾਂਗਰਸੀ ਆਗੂ ਕਾਠਗੜ੍ਹ, ਦੀਪਾ ਸਰਪੰਚ ਨਿੱਘੀ, ਗੁਰਜਿੰਦਰ ਸਿੰਘ ਸੰਧੂ, ਸਰਪੰਚ ਮੇਜਰ ਸਿੰਘ, ਕਿ੍ਸ਼ਨ ਕੁਮਾਰ ਸਾਬਕਾ ਸਰਪੰਚ ਬਨਾਂ ਨੇ ਕਿਹਾ ਚੋਧਰੀ ਰਾਮ ਲਾਲ ਭਾਟੀਆ ਇੱਕ ਇਮਾਨਦਾਰ ਮਿਹਨਤੀ ਅਤੇ ਗਰੀਬ ਲੋਕਾਂ ਦੇ ਕੰਮ ਆਉਣ ਵਾਲੇ ਇੱਕ ਨੇਕ ਇਨਸਾਨ ਸਨ | ਜਿਨ੍ਹਾਂ ਨੇ ਸਖਤ ਮਿਹਨਤ ਕਰਕੇ ਰਾਣਾ ਗਰੁੱਪ ਵਿੱਚ ਠੇਕੇਦਾਰੀ ਕਰਦਿਆਂ ਪਰਿਵਾਰ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਅਤੇ ਉਨ੍ਹਾਂ ਨੇ ਰਾਣਾ ਗਰੁੱਪ ਵਿੱਚ ਪਰਿਵਾਰਕ ਮੈਂਬਰਾਂ ਵਾਂਗ ਰਹਿ ਕਿ ਇਮਾਨਦਾਰੀ ਨਾਲ ਹਰੇਕ ਕੰਮ ਨੂੰ ਪੂਰਾ ਕੀਤਾ ਜਿਸ ਕਰਕੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਇੱਥੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਕਈ ਵਾਰ ਪਹੁੰਚੇ ਅਤੇ ਅੱਜ ਵੀ ਰਾਣਾ ਗਰੁੱਪ ਦੇ ਡਾਇਰੈਕਟਰ ਰਾਣਾ ਵੀਰ ਪ੍ਰਤਾਪ ਸਿੰਘ ਆਪਣੇ ਸਾਥੀਆਂ ਸਮੇਤ ਇੱਥੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ ਹੋਏ ਹਨ | ਅੱਜ ਦੀ ਅੰਤਿਮ ਅਰਦਾਸ ਮੌਕੇ ਦੁਖੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਹਲਕਾ ਬਲਾਚੌਰ ਦੀ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ, ਆਪ ਆਗੂ ਅਸ਼ੋਕ ਕਟਾਰੀਆ, ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ, ਸੰਦੀਪ ਭਾਟੀਆ (ਸੋਨੂੰ) ਭਾਜਪਾ ਆਗੂ, ਰਾਮਪਾਲ ਚੇਚੀ, ਬਾਬਾ ਜੀਵਨ ਸਿੰਘ ਗਿੱਲ ਰੋਪੜ, ਡਾਕਟਰ ਬਲਦੇਵ ਸਿੰਘ ਪਨੇਸਰ, ਮਦਨ ਮੀਲੂ, ਵਿਜੇ ਕੁਮਾਰ ਸੋਨੂੰ ਟੌਂਸਾ ਵਾਈਸ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਮੋਹਨ ਲਾਲ ਸਰਪੰਚ, ਹੇਮ ਰਾਜ ਕਾਕੂ, ਸ਼ਿਵ ਰਾਮ ਬਨਾਂ, ਕਿ੍ਸ਼ਨ ਕੁਮਾਰ ਸਾਬਕਾ ਸਰਪੰਚ ਟੌਂਸਾ, ਸੋਮ ਨਾਥ ਕਸਾਨਾ, ਤੇਲੂ ਰਾਮ ਕਸਾਨਾਂ, ਰੋਸ਼ਨ ਲਾਲ ਠੇਕੇਦਾਰ ਨੀਲੇਵਾੜੇ, ਮੋਹਨ ਲਾਲ ਸਰਪੰਚ, ਹਰੀਸ਼ ਭੂੰਬਲਾ ਰੱਤੇਵਾਲ, ਮੋਹਣਮਾਜਰਾ, ਸੋਨੂੰ ਸਾਬਕਾ ਸਰਪੰਚ ਆਸਰੋਂ, ਮੰਨੂੰ ਸਰਪੰਚ ਨੀਲੇਵਾੜ ਆਦਿ ਹਾਜ਼ਰ ਸਨ | ਇਸ ਮੌਕੇ ਰਾਣਾ ਗਰੁੱਪ ਦੇ ਡਾਇਰੈਕਟਰ ਰਾਣਾ ਵੀਰ ਪ੍ਰਤਾਪ ਸਿੰਘ ਅਤੇ ਚੌਧਰੀ ਰਾਮ ਲਾਲ ਭਾਟੀਆ ਦੇ ਸਪੁੱਤਰਾਂ ਚੌਧਰੀ ਹੰਸ ਰਾਜ ਭਾਟੀਆ ਅਤੇ ਚੌਧਰੀ ਵਿਕਰਮ ਭਾਟੀਆ ਵਲੋਂ ਸਾਂਝੇ ਤੌਰ 'ਤੇ ਮਹਾਰਾਜ ਰਤਨ ਦਾਸ ਅਤੇ ਹੋਰ ਮਹਾਂਪੁਰਸ਼ਾਂ ਨੂੰ ਲੋਈਆਂ ਭੇਟ ਕਰਕੇ ਉਨ੍ਹਾਂ ਦਾ ਸਤਿਕਾਰ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ 47ਵੇਂ ਹੋਲਾ-ਮਹੱਲਾ ਵੇਟਲਿਫਟਿੰਗ ਮੁਕਾਬਲੇ 4 ਮਾਰਚ ਨੂੰ ਅਗਲੀ ਖ਼ਬਰ ਅਮਰਦੀਪ ਕਾਲਜ 'ਚ ਨਸ਼ਿਆਂ ਵਿਰੁੱਧ ਜਾਗਰੂਕਤਾ ਸੰਬੰਧੀ ਲੈਕਚਰ
Ad Position 24