17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

47ਵੇਂ ਹੋਲਾ-ਮਹੱਲਾ ਵੇਟਲਿਫਟਿੰਗ ਮੁਕਾਬਲੇ 4 ਮਾਰਚ ਨੂੰ

Ad Position 21
No active advertisement
ਅਜੀਤ ਡੈਸਕ 26-02-2026
ਬਹਿਰਾਮ, 25 ਫਰਵਰੀ (ਸਰਬਜੀਤ ਸਿੰਘ ਰਾਣਾ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਗੁਰਪਲਾਹ ਪੰਜ ਟਾਹਲੀਆਂ ਸਾਹਿਬ ਚੱਕ ਗੁਰੂ, ਭਰੋਮਜਾਰਾ ਰਾਣੂੰਆਂ ਤੇ ਸਰਹਾਲਾ ਰਾਣੂੰਆਂ ਹੋਲਾ-ਮਹੱਲਾ ਵੇਟ ਲਿਫਟਿੰਗ ਕਮੇਟੀ ਵਲੋਂ 47ਵੇਂ ਹੋਲਾ ਮਹੱਲਾ ਵੇਟ ਲਿਫਟਿੰਗ ਮੁਕਾਬਲੇ 4 ਮਾਰਚ ਦਿਨ ਬੁੱਧਵਾਰ ਨੂੰ ਸਰਕਾਰੀ ਡਿਸਪੈਂਸਰੀ ਸਰਹਾਲਾ ਰਾਣੂੰਆਂ ਵਿਖੇ ਕਰਵਾਏ ਜਾਣਗੇ | ਜਿਸ ਦਾ ਉਦਘਾਟਨ ਸਵੇਰੇ 10 ਵਜੇ ਸਮਾਜ ਸੇਵੀ ਗੁਰਦਿਆਲ ਸਿੰਘ ਰਾਣਾ ਅਤੇ ਮੁੱਖ ਗ੍ਰੰਥੀ ਗੁਰਦੁਆਰਾ ਗੁਰਪਲਾਹ ਪੰਜ ਟਾਲੀਆਂ ਸਾਹਿਬ ਵਲੋਂ ਕੀਤਾ ਜਾਵੇਗਾ | ਇਸ ਸਬੰਧੀ ਮਨਜੀਤ ਸਿੰਘ ਡੀ.ਐਸ.ਪੀ ਅਤੇ ਪਿ੍ੰ. ਰੋਸ਼ਨ ਲਾਲ ਨੰਬਰਦਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰ ਕੈਟਾਗਰੀ 60 ਕਿੱਲੋਗ੍ਰਾਮ, 65 ਕਿੱਲੋਗ੍ਰਾਮ, 71 ਕਿਲੋਗ੍ਰਾਮ, 79 ਕਿੱਲੋਗ੍ਰਾਮ, 88 ਕਿੱਲੋਗ੍ਰਾਮ, 94 ਕਿੱਲੋਗ੍ਰਾਮ, 110 ਕਿੱਲੋਗ੍ਰਾਮ ਅਤੇ 110+ ਕਿੱਲੋਗ੍ਰਾਮ ਤੱਕ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ | ਜੇਤੂ ਖਿਡਾਰੀਆਂ ਨੂੰ ਦਿਲ ਖਿੱਚਵੇਂ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਵੇਟ ਲਿਫਟਿੰਗ ਮੁਕਾਬਲੇ ਵਿੱਚ ਲੜਕੀਆਂ ਦੀਆਂ ਸ਼ੋਟ ਲਿਫਟਾਂ ਲਗਾਈਆਂ ਜਾਣਗੀਆਂ | ਬਾਡੀ ਵੇਟ ਸਵੇਰੇ 8 ਤੋਂ 9 ਵਜੇ ਤੱਕ ਹੋਵੇਗਾ | ਇਨਾਮਾਂ ਦੀ ਵੰਡ ਸ਼ਾਮ 4 ਵਜੇ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਰਾਮਾਨੰਦ ਭਨੋਟ ਨੌਵੀਂ ਵਾਰ ਭਾਜਪਾ ਸਰਕਲ ਔੜ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਠੇਕੇਦਾਰ ਰਾਮ ਲਾਲ ਭਾਟੀਆ ਟੌਂਸਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ
Ad Position 24