09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਨਾਭਾ ਵਿਖੇ ਸ੍ਰੀ ਬ੍ਰਹਮ ਨਿਵਾਸ ਦਾ ਰੱਖਿਆ ਨੀਂਹ ਪੱਥਰ

Ad Position 21
No active advertisement
ਅਜੀਤ ਡੈਸਕ 06-03-2026
ਨਾਭਾ, 5 ਮਾਰਚ (ਜਗਨਾਰ ਸਿੰਘ ਦੁਲੱਦੀ)-ਪ੍ਰਮੇਸਰ ਦੇ ਨਾਮ ਦਾ ਸਿਮਰਨ ਹੀ ਮਨੁੱਖੀ ਜਾਮੇ ਦਾ ਸਭ ਤੋਂ ਉੱਤਮ ਕਾਰਜ ਹੈ, ਗੁਰੂ ਤੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਵੱਧ ਤੋਂ ਵੱਧ ਸਿਮਰਨ ਕਾਰਨ ਨਾਲ ਹੀ ਲੋਕ ਤੇ ਪਰਲੋਕ ਸੁਹੇਲਾ ਬਣਦਾ ਹੈ | ਇਹ ਪ੍ਰਵਚਨ ਸ੍ਰੀ ਸਤਿਗੁਰੂ ਬ੍ਰਹਮਸਾਗਰ ਜੀ ਮਹਾਰਾਜ ਭੂਰੀ ਵਾਲਿਆਂ ਦੀ ਗੁਰਗੱਦੀ ਦੇ ਵਰਤਮਾਨ ਗੱਦੀ ਨਸੀਨ ਵੇਦਾਂਤ ਆਚਾਰੀਆ ਸਤਿਗੁਰ ਚੇਤਨਾ ਨੰਦ ਭੂਰੀ ਵਾਲਿਆਂ ਨੇ ਸਥਾਨਕ ਸ੍ਰੀ ਬ੍ਰਹਮ ਨਿਵਾਸ ਦਾ ਨੀਂਹ ਪੱਥਰ ਰੱਖਣ ਮੌਕੇ ਕਰਵਾਈ ਸਭਾ ਦੌਰਾਨ ਸੰਗਤਾਂ ਦੇ ਇਕੱਠ ਨੂੰ ਪ੍ਰਵਚਨ ਕਰਦਿਆਂ ਕਹੇ | ਨਾਭਾ ਸ਼ਹਿਰ ਦੀ ਸੰਗਤ ਨੇ ਸ੍ਰੀ ਬ੍ਰਹਮ ਨਿਵਾਸ ਲਈ ਪੰਜ ਕੈਨਾਲਾ ਭੂਮੀ ਦਾਨ ਕੀਤੀ | ਜਿਸ 'ਤੇ ਬ੍ਰਹਮ ਨਿਵਾਸ ਆਸ਼ਰਮ ਦੀ ਉਸਾਰੀ ਹੋਵੇਗੀ | ਸਵੇਰ ਵੇਲੇ ਆਚਾਰੀਆ ਗਰੀਬ ਦਾ ਦੀ ਬਾਣੀ ਦੇ ਭੋਗ ਪਾਏ ਗਏ, ਉਪਰੰਤ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਵੇਦਾਂਤ ਚਾਰੀਆ ਸਤਿਗੁਰ ਚੇਤਨਾ ਨੰਦ ਨੇ ਕਿਹਾ ਕਿ ਧਾਰਮਿਕ ਸਥਾਨ ਬਣਾਉਣ ਦਾ ਮੁੱਖ ਉਦੇਸ਼ ਮਨੁੱਖੀ ਜੀਵਾਂ ਨੂੰ ਧਾਰਮਿਕ ਪ੍ਰਵਿਰਤੀ ਵੱਲ ਮੋੜਨਾ ਹੈ ਨਾਮ ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਧਾਰਮਿਕ ਸਥਾਨ ਉਸਾਰੇ ਜਾਂਦੇ ਹਨ | ਜਿਸ ਕਰਕੇ ਹਰ ਮਨੁੱਖ ਨੂੰ ਆਪਣੀ ਨੇਕ ਕਮਾਈ 'ਚੋਂ ਦਸਵੰਧ ਕੱਢ ਕੇ ਧਾਰਮਿਕ ਕਾਰਜਾਂ ਲਈ ਦਾਨ ਦੇਣਾ ਚਾਹੀਦਾ ਹੈ | ਇਸ ਮੌਕੇ ਮਦਨ ਜੋਸ਼ੀ, ਪਵਨ ਚੌਧਰੀ, ਅਸ਼ੋਕ ਸ਼ਰਮਾ, ਸੁਨੀਲ ਜਿੰਦਲ, ਰੌਸ਼ਨ ਲਾਲ ਠੇਕੇਦਾਰ ਪਟਿਆਲਾ, ਬੰਤਰਾਮ ਠੇਕੇਦਾਰ ਪਟਿਆਲਾ, ਰੌਸ਼ਨ ਲਾਲ ਠੇਕੇਦਾਰ ਸਮਾਣਾ, ਸੰਗਤ ਪਿੰਡ ਚੌਂਦਾ, ਸੰਗਤ ਮਲੇਰਕੋਟਲਾ, ਸੰਗਤ ਅਮਰਗੜ੍ਹ ਧੂਰੀ ਅਤੇ ਨਾਭਾ ਦੀ ਸੰਗਤ ਵਲੋਂ ਇਸ ਸੇਵਾ ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਗਿਆ | ਅੱਜ ਦੇ ਉਦਘਾਟਨ ਸਮਰੋਹ 'ਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਭਾਜਪਾ ਆਗੂ ਵਰਿੰਦਰ ਬਿੱਟੂ, ਰਜੇਸ਼ ਬਾਂਸਲ, ਬੱਬੂ ਅਮਨ, ਗੁਪਤਾ ਪ੍ਰਧਾਨ ਗਊਸ਼ਾਲਾ ਪ੍ਰਬੰਧਕ ਕਮੇਟੀ ਆਦਿ ਹਾਜ਼ਰ ਸਨ | ਉਪਰੰਤ ਬ੍ਰਹਮ ਕੁਮਾਰੀ ਆਸ਼ਰਮ ਵਲੋਂ ਭੈਣ ਰੇਖਾ ਦੀਦੀ ਵਲੋਂ ਸੰਤਾਂ ਮਹਾਂਪੁਰਖਾਂ ਦਾ ਸਨਮਾਨ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਅਮਰਦੀਪ ਕਾਲਜ ਮੁਕੰਦਪੁਰ ਵਿਖੇ ਸਾਇੰਸ ਦਿਵਸ ਮਨਾਇਆ ਅਗਲੀ ਖ਼ਬਰ 47ਵੇਂ ਹੋਲਾ-ਮਹੱਲਾ ਵੇਟਲਿਫਟਿੰਗ ਮੁਕਾਬਲੇ ਸਮਾਪਤ
Ad Position 24