ਬਹਿਰਾਮ, 5 ਮਾਰਚ (ਸਰਬਜੀਤ ਸਿੰਘ ਰਾਣਾ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਗੁਰਪਲਾਹ ਪੰਜ ਟਾਹਲੀਆਂ ਸਾਹਿਬ ਚੱਕ ਗੁਰੂ, ਭਰੋਮਜਾਰਾ ਰਾਣੂੰਆਂ ਤੇ ਸਰਹਾਲਾ ਰਾਣੂੰਆਂ ਹੋਲਾ - ਮਹੱਲਾ ਵੇਟ ਲਿਫਟਿੰਗ ਕਮੇਟੀ ਵਲੋਂ ਐੱਨ.ਆਰ.ਆਈ. ਵੀਰਾਂ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 47ਵੇਂ ਹੋਲਾ ਮਹੱਲਾ ਵੇਟ ਲਿਫਟਿੰਗ ਮੁਕਾਬਲੇ ਸਰਕਾਰੀ ਡਿਸਪੈਂਸਰੀ ਸਰਹਾਲਾ ਰਾਣੂੰਆਂ ਵਿਖੇ ਕਰਵਾਏ ਗਏ, ਜਿਸ ਦਾ ਉਦਘਾਟਨ ਸਵੇਰੇ 10 ਵਜੇ ਮੁੱਖ ਸੇਵਾਦਾਰ ਬਾਬਾ ਸਾਹਿਬ ਸਿੰਘ ਗੁਰਦੁਆਰਾ ਗੁਰਪਲਾਹ ਪੰਜ ਟਾਲੀਆਂ ਸਾਹਿਬ ਵੱਲੋਂ ਕੀਤਾ ਗਿਆ | ਇਸ ਸਬੰਧੀ ਮਨਜੀਤ ਸਿੰਘ ਡੀ. ਐੱਸ. ਪੀ. ਅਤੇ ਪਿ੍ੰ. ਰੌਸ਼ਨ ਲਾਲ ਨੰਬਰਦਾਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 79 ਕਿ.ਗ੍ਰਾ ਭਾਰ ਵਰਗ 'ਚ ਮਨਿੰਦਰ ਸਿੰਘ ਨੇ 150 ਕਿ.ਗ੍ਰਾ. ਭਾਰ ਚੁੱਕ ਕੇ ਪਹਿਲਾ, ਅਨੁਜ ਚੌਧਰੀ ਨੇ 137 ਕਿ.ਗ੍ਰਾ. ਨਾਲ ਦੂਜਾ ਅਤੇ ਨਵਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | 88 ਕਿ.ਗ੍ਰਾ. ਭਾਰ ਵਰਗ 'ਚ ਬੰਟੀ ਬਰਨਾਲਾ ਨੇ 141ਕਿ. ਗ੍ਰਾ ਭਾਰ ਚੁੱਕ ਕੇ ਪਹਿਲਾ, ਬਗਦੇਵ ਗੁਰੂ ਨੇ 140 ਕਿ. ਗ੍ਰਾ. ਨਾਲ ਦੂਜਾ ਅਤੇ ਪਿਯੂਸ਼ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ | 94 ਕਿ.ਗ੍ਰਾ ਭਾਰ ਵਰਗ 'ਚ ਅਭਿਜੀਤ ਪਾਂਡੇ ਨੇ 170ਕਿ. ਗ੍ਰਾ. ਭਾਰ ਚੁੱਕ ਕੇ ਪਹਿਲਾ, ਵਿਸ਼ਵਜੀਤ ਸਿੰਘ ਨੇ 148ਕਿ. ਗ੍ਰਾ. ਨਾਲ ਦੂਜਾ ਅਤੇਤੁਸ਼ਾਰ ਚੰਦਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | 110 ਕਿ.ਗ੍ਰਾ. ਭਾਰ ਵਰਗ 'ਚ ਗੁਰਸੇਵਕ ਸਿੰਘ ਨੇ 180ਕਿ. ਗ੍ਰਾ ਭਾਰ ਚੁੱਕ ਕੇ ਪਹਿਲਾ, ਪ੍ਰਸ਼ਾਂਤ ਕੁਮਾਰ ਨੇ 168 ਕਿ. ਗ੍ਰਾ. ਭਾਰ ਨਾਲ ਦੂਜਾ ਅਤੇ ਚੇਤਨ ਬੜਾ ਪਿੰਡ ਨੇ ਤੀਜਾ ਸਥਾਨ ਪ੍ਰਾਪਤ ਕੀਤਾ | 110 ਕਿਲੋਗ੍ਰਾਮ ਤੱਕ ਭਾਰ ਵਰਗ 'ਚ ਗਗਨਦੀਪ ਗਿੱਲ ਨੇ 202 ਕਿ. ਗ੍ਰਾ. ਭਾਰ ਚੁੱਕ ਕੇ ਪਹਿਲਾ, ਜਸਪ੍ਰੀਤ ਸਿੰਘ ਬੜਾ ਪਿੰਡ ਨੇ 190 ਕਿ.ਗ੍ਰਾ ਨਾਲ ਦੂਜਾ ਅਤੇ ਅਭਿਰਾਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਗਗਨਦੀਪ ਗਿੱਲ ਨੂੰ ਪ੍ਰਬੰਧਕਾਂ ਵਲੋਂ ਸਟਰੌਂਗ ਮੈਨ ਐਲਾਨਿਆ ਗਿਆ ਅਤੇ 21000 ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਜੇਤੂ ਖਿਡਾਰੀਆਂ ਨੂੰ ਦਿਲ ਖਿੱਚਵੇਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮੁਕਾਬਲੇ 'ਚ ਭਾਗ ਲੈਣ ਵਾਲੇ ਹਰ ਖਿਡਾਰੀ ਨੂੰ ਪ੍ਰਬੰਧਕਾਂ ਵੱਲੋਂ 500 ਰੁਪਏ ਨਕਦ ਇਨਾਮ ਦਿੱਤਾ ਗਿਆ | ਇਸ ਮੌਕੇ ਪ੍ਰਸਿੱਧ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਾਲਾ ਜਲਾਲਪੁਰ ਪਹੁੰਚੇ ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਲੋਈ ਅਤੇ ਟਰਾਫੀ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ | ਵੇਟ ਲਿਫਟਿੰਗ ਮੁਕਾਬਲਿਆਂ ਵਿਚ ਲੜਕੀਆਂ ਅਤੇ ਬੱਚਿਆਂ ਦੀਆਂ ਸ਼ੋਅ ਲਿਫਟਾਂ ਲਗਾਈਆਂ ਗਈਆਂ ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਤ ਬਾਬਾ ਕੁਲਵੰਤ ਰਾਮ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ, ਸਾਈਾ ਪੱਪਲ ਸ਼ਾਹ ਭਰੋਮਜਾਰਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ 'ਤੇ ਡੀ.ਐਸ.ਪੀ ਮਨਜੀਤ ਸਿੰਘ, ਪਿ੍ੰ.ਰੋਸ਼ਨ ਲਾਲ ਨੰਬਰਦਾਰ, ਪਿ੍ੰ. ਹਰਭਜ ਰਾਮ, ਪ੍ਰਧਾਨ ਹਰਜੀਤ ਸਿੰਘ ਸਰਹਾਲਾ, ਇਕਬਾਲ ਸਿੰਘ ਸੰਧਵਾਂ ਐੱਸ.ਐੱਚ.ਓ. (ਰਿਟ.), ਡਾ. ਕੁਲਦੀਪ ਸਿੰਘ, ਮਾਸਟਰ ਬਲਵੀਰ ਸਿੰਘ, ਲਖਵੀਰ ਰਾਮ ਸਰਪੰਚ ਭਰੋਮਜਾਰਾ ਰਾਣੂੰਆਂ, ਕਿਸ਼ੋਰੀ ਲਾਲ ਸਰਪੰਚ ਚੱਕ ਗੁਰੂ, ਪ੍ਰੇਮ ਸਿੰਘ ਸਰਹਾਲਾ ਰਾਣੂੰਆਂ, ਰਾਣਾ ਬਾਬਾ ਕੋਚ ਫਰਾਲਾ, ਪ੍ਰੋ. ਬਲਵਿੰਦਰ ਸਿੰਘ, ਪਹਿਲਵਾਨ ਕੁਲਵੰਤ ਸਿੰਘ, ਕੁਲਵਿੰਦਰ ਸਿੰਘ ਸੰਧੂ, ਗਿਆਨ ਸਿੰਘ ਚੀਮਾ ਤੇ ਸੁੱਚਾ ਸਿੰਘ ਢੇਸੀ ਆਦਿ ਹਾਜ਼ਰ ਸਨ |