09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸਤਿੰਦਰ ਕੌਰ ਕਲੇਰ ਨਿਰਵਿਰੋਧ ਬਣੇ ਬਲਾਕ ਸੰਮਤੀ ਬੰਗਾ ਦੇ ਚੇਅਰਪਰਸਨ

Ad Position 21
No active advertisement
ਅਜੀਤ ਡੈਸਕ 06-03-2026
ਬੰਗਾ, 5 ਮਾਰਚ (ਧਰਮਵੀਰ ਪਾਲ)-ਬਲਾਕ ਸੰਮਤੀ ਦਫ਼ਤਰ ਬੰਗਾ ਵਿਖੇ ਐੱਸ.ਡੀ.ਐੱਮ. ਵਿਪਨ ਭੰਡਾਰੀ ਦੀ ਅਗਵਾਈ ਵਿਚ ਬਲਾਕ ਸੰਮਤੀ ਦੇ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਦੀ ਚੋਣ ਸਰਬਸੰਮਤੀ ਨਾਲ ਹੋਈ, ਜਿਸ ਵਿਚ ਸਤਿੰਦਰ ਕੌਰ ਕਲੇਰ ਬਲਾਕ ਸੰਮਤੀ ਦੇ ਚੇਅਰਪਰਸਨ ਨਿਯੁਕਤ ਹੋਏ | ਇਸੇ ਤਰ੍ਹਾਂ ਵਾਈਸ ਚੇਅਰਪਰਸਨ ਦੀ ਚੋਣ ਲਈ ਤਿੰਨ ਦਾਅਵੇਦਾਰਾਂ ਵਲੋਂ ਦਾਅਵੇਦਾਰੀ ਪੇਸ਼ ਕੀਤੀ ਗਈ ਉਪਰੰਤ ਪਰਚੀ ਸਿਸਟਮ ਨਾਲ ਚੋਣ ਕੀਤੀ ਗਈ ਜਿਸ ਵਿੱਚੋਂ ਮੀਨਾ ਕੁਮਾਰੀ ਮਕੰਦਪੁਰ ਨੂੰ ਵਾਈਸ ਚੇਅਰਪਰਸਨ ਨਿਯੁਕਤ ਕੀਤਾ ਗਿਆ | ਇਸ ਮੌਕੇ ਕਲੇਰ ਮੈਡਮ ਨੇ ਕਿਹਾ ਕਿ ਜੋ ਵੀ ਜਿੰਮੇਵਾਰੀ ਸਰਕਾਰ ਵੱਲੋਂ ਦਿੱਤੀ ਗਈ ਹੈ ਉਸ ਨੂੰ ਇਮਾਨਦਾਰੀ ਅਤੇ ਲਗਨ ਨਾਲ ਨਿਭਾਵਾਂਗੀ | ਉਨ੍ਹਾਂ ਕਿਹਾ ਕਿ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਹਲਕੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾਵੇਗੀ | ਇਸ ਮੌਕੇ ਡਾਕਟਰ ਸੁਖਵਿੰਦਰ ਸੁੱਖੀ ਹਲਕਾ ਵਿਧਾਇਕ ਬੰਗਾ ਨੇ ਕਿਹਾ ਕਿ ਚੇਅਰਪਰਸਨ ਦੀ ਚੋਣ ਨਿਰਵਿਰੋਧ ਹੋਈ ਹੈ ਜਿਸ ਵਿੱਚ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਮੈਂਬਰਾਂ ਨੇ ਵੀ ਸਹਿਯੋਗ ਕੀਤਾ | ਇਸ ਮੌਕੇ 'ਤੇ ਰਵੀ ਕੁਮਾਰ, ਮਹਿੰਦਰ ਪਾਲ, ਗੁਰਦੀਪ ਕੌਰ, ਦੇਸ ਰਾਜ, ਵਕੀਲ ਚੰਦ, ਸ਼ਿਵਰਾਜ ਮੈਂਬਰ ਨਿਯੁਕਤ ਕੀਤੇ ਗਏ | ਇਸ ਮੌਕੇ ਹਰਜੋਤ ਕੌਰ ਲੋਹਟੀਆ ਵਾਈਸ ਚੇਅਰਪਰਸਨ ਐੱਸ. ਸੀ ਕਮਿਸ਼ਨ ਪੰਜਾਬ, ਕੁਲਜੀਤ ਸਿੰਘ ਸਰਹਾਲ, ਬੀ.ਡੀ.ਪੀ.ਓ. ਬੰਗਾ ਆਦੇਸ਼ ਕੁਮਾਰ, ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪਵਨਜੀਤ ਸਿੱਧੂ, ਬਲਵੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 47ਵੇਂ ਹੋਲਾ-ਮਹੱਲਾ ਵੇਟਲਿਫਟਿੰਗ ਮੁਕਾਬਲੇ ਸਮਾਪਤ ਅਗਲੀ ਖ਼ਬਰ ਨਵਾਂਸ਼ਹਿਰ ਵਿਖੇ ਕਿ੍ਕਟ ਟੀਮ ਲਈ ਟਰਾਇਲ ਕੱਲ੍ਹ
Ad Position 24