ਰੱਤੇਵਾਲ, 5 ਮਾਰਚ (ਅਸ਼ੋਕ ਕੁਮਾਰ ਲੀਲ)-ਸਨਫਾਰਮਾ ਕੰਪਨੀ ਟੌਂਸਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਲਾਂਟ ਹੈੱਡ ਵਨੀਤ ਗੁਪਤਾ ਨੇ ਦੱਸਿਆ ਕਿ ਰੰਗਾਂ ਦੇ ਇਸ ਤਿਉਹਾਰ ਨੂੰ ਸਮੂਹ ਕੰਪਨੀ ਵਰਕਰ ਹਰ ਸਾਲ ਬੜੀ ਧੂਮ ਧਾਮ ਨਾਲ ਮਨਾਉਂਦੇ ਹਨ | ਇਸ ਵਾਰ ਵੀ ਸਮੂਹ ਕੰਪਨੀ ਵਰਕਰਾਂ ਵੱਲੋਂ ਇਹ ਤਿਉਹਾਰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਲੇਡੀਜ਼ ਕਰਮਚਾਰੀਆਂ ਵਲੋਂ ਰੰਗਾਂ ਦੁਆਰਾ ਰੰਗੋਲੀ ਤਿਆਰ ਕੀਤੀ ਗਈ | ਉਹਨਾਂ ਨੇ ਸਮੂਹ ਕਰਮਚਾਰੀਆਂ ਨੂੰ ਹੋਲੀ ਅਤੇ ਹੋਲਾ ਮੁਹੱਲਾ ਤਿਉਹਾਰ ਦੀ ਵਧਾਈ ਦਿੱਤੀ | ਸਮੂਹ ਕਰਮਚਾਰੀਆਂ ਵੱਲੋਂ ਇੱਕ ਦੂਜੇ ਦੇ ਰੰਗ ਲਗਾ ਕੇ ਡੀ. ਜੇ. 'ਤੇ ਭੰਗੜਾ ਪਾਇਆ ਗਿਆ | ਪ੍ਰਸ਼ਾਸਨਿਕ ਪ੍ਰਬੰਧਕ ਵਿਸ਼ਾਲ ਸ਼ਰਮਾ ਨੇ ਸਮੂਹ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਸਾਨੂੰ ਕੈਮੀਕਲ ਰੰਗਾਂ ਤੋਂ ਦੂਰ ਰਹਿ ਕੇ ਸਧਾਰਨ ਰੰਗਾਂ ਤੇ ਫੁੱਲਾਂ ਰਾਹੀਂ ਹੋਲੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ | ਉਹਨਾਂ ਦੱਸਿਆ ਕਿ ਇਹ ਤਿਉਹਾਰ ਆਪਸੀ ਭਾਈਚਾਰਾ ਕਾਇਮ ਕਰਨ ਵਿੱਚ ਅਹਿਮ ਰੋਲ ਨਿਭਾਉਂਦਾ ਹੈ | ਇਸ ਮੌਕੇ ਯੋਗੇਸ਼ ਸ਼ਰਮਾ, ਵਿਮਲ ਨੋਰਿਆਲ, ਵੈਭਵ ਦੇਸ਼ ਭਾਂਡੇ, ਆਦਰਸ਼ ਕੁਮਾਰ, ਸੁਲਿੰਦਰਜੀਤ, ਸੁਖਵਿੰਦਰ ਪਾਲ, ਬੀ. ਕੇ .ਮਿਸ਼ਰਾ, ਰੰਜੀਵ ਕੁਮਾਰ ਤੇੇ ਸਮੂਹ ਸਟਾਫ਼ ਹਾਜ਼ਰ ਸਨ |