07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਢਾਹਾਂ ਪ੍ਰਾਈਜ਼ ਵਲੋਂ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਲਈ ਯੁਵਾ ਅਵਾਰਡ ਆਰੰਭ ਕਰਨ ਦਾ ਐਲਾਨ

Ad Position 21
No active advertisement
ਅਜੀਤ ਡੈਸਕ 07-03-2026
ਬੰਗਾ, 6 ਮਾਰਚ (ਧਰਮਵੀਰ ਪਾਲ)-ਵਿਸ਼ਵ ਪ੍ਰਸਿੱਧੀ ਵਾਲੇ ਢਾਹਾਂ ਪ੍ਰਾਈਜ਼ ਵਲੋਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10+1 ਅਤੇ 10+2 ਦੇ ਵਿਦਿਆਰਥੀਆਂ ਲਈ ਪੰਜਾਬੀ ਕਹਾਣੀ ਮੁਕਾਬਲੇ ਦਾ ਢਾਹਾਂ ਪ੍ਰਾਈਜ਼ ਯੁਵਾ ਅਵਾਰਡ ਆਰੰਭ ਕੀਤਾ ਜਾਵੇਗਾ | ਇਸ ਦਾ ਐਲਾਨ ਉਕਤ ਇਨਾਮ ਦੇ ਬਾਨੀ ਬਰਜਿੰਦਰ ਸਿੰਘ ਢਾਹਾਂ ਨੇ ਸਕੂਲ ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਕੀਤਾ | ਸ. ਢਾਹਾਂ ਨੇ ਦੱਸਿਆ ਕਿ ਕੈਨੇਡਾ ਵਿੱਚ ਨਵੀਂ ਪੀੜ੍ਹੀ ਅੰਦਰ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ, ਪਸਾਰ ਅਤੇ ਪੰਜਾਬੀ ਭਾਸ਼ਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਪੰਜਾਬੀ ਕਹਾਣੀਆਂ ਲਿਖਣ ਦੀ ਰੁਚੀ ਕਾਇਮ ਕਰਨ ਲਈ ਬੀ.ਸੀ. ਕੈਨੇਡਾ ਦੇ ਸੈਕੰਡਰੀ ਸਕੂਲਾਂ ਵਿਚ ਪੰਜਾਬੀ ਵਿਚ ਮੌਲਿਕ ਕਹਾਣੀ ਲਿਖਣ ਦਾ ਮੁਕਾਬਲਾ ਢਾਹਾਂ ਪ੍ਰਾਈਜ਼ ਵੱਲੋਂ ਸਾਲ 2017 ਵਿੱਚ ਢਾਹਾਂ ਪ੍ਰਾਈਜ਼ ਯੁਵਾ ਅਵਾਰਡ ਦੇ ਨਾਂਅ ਹੇਠਾਂ ਆਰੰਭ ਕੀਤਾ ਗਿਆ | ਜੋ ਕੈਨੇਡਾ ਦੇ ਅਨੇਕਾਂ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਪੰਜਾਬੀ ਕਹਾਣੀ ਲਿਖਣ ਦਾ ਪ੍ਰੇਰਣਾ ਸਰੋਤ ਬਣ ਚੁੱਕਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੀ ਨਵੀਂ ਪੀੜ੍ਹੀ ਨੂੰ ਮਾਂ-ਬੋਲੀ ਪੰਜਾਬੀ ਨਾਲ ਜੋੜਨ ਦੇ ਉਦੇਸ਼ ਨਾਲ ਇਸ ਸਾਲ 2026 ਤੋਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਜਮਾਤਾਂ 10+1 ਅਤੇ 10+2 ਦੇ ਵਿਦਿਆਰਥੀਆਂ ਲਈ ਇਹ ਕਹਾਣੀ ਮੁਕਾਬਲਾ ਆਰੰਭ ਕੀਤਾ ਜਾ ਰਿਹਾ ਹੈ | ਜਿਸ ਵਿਚ 8 ਜੇਤੂ ਕਹਾਣੀਆਂ ਦੇ ਲੇਖਕ ਵਿਦਿਆਰਥੀਆਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ | ਢਾਹਾਂ ਪ੍ਰਾਈਜ਼ ਦੀ ਪ੍ਰਬੰਧਕ ਹਰਿੰਦਰ ਕੌਰ ਢਾਹਾਂ ਨੇ ਸੰਬੋਧਨ ਕਰਦੇ ਦੱਸਿਆ ਕਿ ਇਸ ਮੁਕਾਬਲੇ ਦੇ ਵਿਦਿਆਰਥੀ ਲੇਖਕਾਂ ਦੀਆਂ ਜੇਤੂ ਕਹਾਣੀਆਂ ਦੀ ਇੱਕ ਕਿਤਾਬ ਵੱਡੀਆਂ ਪੁਲਾਂਘਾਂ ਦੇ ਨਾਮ ਹੇਠ ਪ੍ਰਕਾਸ਼ਿਤ ਕੀਤੀ ਜਾਵੇਗੀ, ਜੋ ਸਾਰੇ ਪਾਠਕਾਂ ਦੇ ਲਈ ਵੀ ਉਪਲੱਬਧ ਹੋਵੇਗੀ | ਡਾਇਰੈਕਟਰ ਸਿੱਖਿਆ ਪ੍ਰੋ: ਹਰਬੰਸ ਸਿੰਘ ਬੋਲੀਨਾ ਅਤੇ ਪਿ੍ੰਸੀਪਲ ਵਨੀਤਾ ਚੋਟ ਨੇ ਸਕੂਲ ਵਿਦਿਆਰਥੀਆਂ ਲਈ ਢਾਹਾਂ ਪ੍ਰਾਈਜ਼ ਯੁਵਾ ਅਵਾਰਡ ਆਰੰਭ ਕਰਨ ਲਈ ਧੰਨਵਾਦ ਕੀਤਾ | ਸਟੇਜ ਸੰਚਾਲਨ ਪਰਮਜੀਤ ਕੌਰ ਪੰਜਾਬੀ ਅਧਿਆਪਕ ਵਲੋਂ ਕੀਤਾ ਗਿਆ | ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ, ਮਨਵੀਰ ਕੌਰ ਢਾਹਾਂ ਕੁਆਰਡੀਨੇਟਰ ਢਾਹਾਂ ਪ੍ਰਾਈਜ਼ ਯੁਵਾ ਅਵਾਰਡ, ਮਨਜੀਤ ਕੌਰ, ਮਨੀ, ਸੰਦੀਪ ਕੌਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਚੌਰ ਮਹਿੰਦੀਪੁਰ ਵਿਖੇ ਨਗਰ ਕੌਂਸਲ ਦਾ ਖ਼ਾਲੀ ਪਿਆ ਪਲਾਟ ਬਣਿਆ ਕੂੜੇ ਦਾ ਡੰਪ ਅਗਲੀ ਖ਼ਬਰ ਸੰਤੁਲਣ ਵਿਗੜਨ ਕਰਕੇ ਕਾਰ ਖੰਭੇ ਨਾਲ ਟਕਰਾਈ
Ad Position 24