29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸੀ. ਪੀ. ਆਈ. ਐੱਮ. ਦੇ ਜਥਾ ਮਾਰਚ ਦਾ ਖਟਕੜ ਕਲਾਂ 'ਚ ਹੋਵੇਗਾ ਜ਼ੋਰਦਾਰ ਸਵਾਗਤ- ਦੌਲਤਪੁਰ

Ad Position 21
No active advertisement
ਅਜੀਤ ਡੈਸਕ 08-03-2026
ਬੰਗਾ, 7 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸੀ.ਪੀ.ਆਈ.ਐੱਮ. ਜ਼ਿਲ੍ਹਾ ਸਕੱਤਰੇਤ ਦੀ ਮੀਟਿੰਗ ਕਾਮਰੇਡ ਰਾਮ ਸਿੰਘ ਨੂਰਪੁਰੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਚੰਡੀਗੜ੍ਹ ਵਿਖੇ ਹੋਈ ਸੂਬਾ ਕਮੇਟੀ ਮੀਟਿੰਗ ਦੇ ਫੈਸਲੇ ਅਨੁਸਾਰ ਜੋ ਮੰਗਾਂ ਅਤੇ ਰਾਜਨੀਤਕ ਮਾਹੌਲ ਨੂੰ ਲੈਕੇ ਜਥਾ ਮਾਰਚ ਸ਼ੁਰੂ ਕੀਤਾ ਜਾਵੇਗਾ | ਇਹ ਜਥਾ ਮਾਰਚ ਪਿੰਡ ਸੁਰਸਿੰਘ ਵਾਲਾ ਤੋਂ 11 ਮਾਰਚ ਨੂੰ ਸ਼ੁਰੂ ਹੋਵੇਗਾ ਅਤੇ 20 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਇਸਦੀ ਸਮਾਪਤੀ ਹੋਵੇਗੀ | ਇਸ ਤਰ੍ਹਾਂ ਦੇ ਜਥੇ ਪੂਰੇ ਦੇਸ਼ ਅੰਦਰ ਕੇਂਦਰ ਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਅਤੇ ਆਪਣੀਆਂ ਮੰਗਾਂ ਦਾ ਪ੍ਰਚਾਰ ਕਰਦੇ ਹੋਏ 24 ਮਾਰਚ ਨੂੰ ਦਿੱਲੀ ਦੀ ਰਾਮਲੀਲਾ ਗਰਾਉਂਡ ਵਿਖੇ ਲਾ ਮਿਸਾਲ ਇਕੱਠ 'ਚ ਪੁੱਜਣਗੇ | ਪੰਜਾਬ ਦੇ ਇਸ ਜਥੇ ਦੀ ਅਗਵਾਈ ਸੀ.ਪੀ.ਆਈ.ਐਮ ਦੇ ਪੋਲਿਟ ਦੇ ਬਿਊਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ, ਕੇਂਦਰੀ ਸਕੱਤਰੇਤ ਮੈਂਬਰ ਕਾਮਰੇਡ ਮਹੇਸ਼ ਅਤੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਕਰਨਗੇ | ਜ਼ਿਲ੍ਹਾ ਨਵਾਂਸ਼ਹਿਰ ਦੀ ਸੀ.ਪੀ.ਆਈ.ਐਮ ਵਲੋਂ ਖਟਕੜ ਕਲਾਂ ਵਿਖੇ ਜਥੇ ਦਾ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ | ਮੀਟਿੰਗ ਵਿਚ ਮੈਂਬਰਸ਼ਿਪ ਦਾ ਨਵੀਨੀਕਰਨ, ਲੋਕ ਲਹਿਰ ਅਤੇ ਸੂਬਾਈ ਫੰਡ ਆਦਿ ਦੇ ਏਜੰਡੇ ਵੀ ਵਿਚਾਰੇ ਗਏ | ਜ਼ਿਲ੍ਹਾ ਸਕੱਤਰ ਕਾਮਰੇਡ ਚਰਨਜੀਤ ਸਿੰਘ ਦੌਲਤਪੁਰ ਨੇ ਦੱਸਿਆ ਕਿ ਤਿਆਰੀ ਸਬੰਧੀ ਤਹਿਸੀਲ ਕਮੇਟੀ ਮੀਟਿੰਗਾਂ ਅੱਜ ਤੋਂ ਸ਼ੁਰੂ ਕੀਤੀਆਂ ਜਾਣਗੀਆਂ | ਮੀਟਿੰਗ ਵਿੱਚ ਸਾਥੀ ਸੁਖਦੇਵ ਸਿੰਘ ਗਰਚਾ, ਕੁਲਦੀਪ ਝਿੰਗੜ, ਜੋਗਿੰਦਰ ਲੜੋਆ ਆਦਿ ਸਾਥੀ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਹੌਲਦਾਰ ਜਰਨੈਲ ਗੋਸਲ ਨੇ 17ਵੀਂ ਵਾਰ ਕੀਤਾ ਖ਼ੂਨਦਾਨ ਅਗਲੀ ਖ਼ਬਰ ਨਾਨੋਵਾਲ ਬੇਟ ਦੀ ਪੰਚਾਇਤ ਨੂੰ ਸਰਬਸੰਮਤੀ ਨਾਲ ਚੁਣੇ ਜਾਣ 'ਤੇ ਦਿੱਤਾ 5 ਲੱਖ ਦਾ ਚੈੱਕ
Ad Position 24