ਬੰਗਾ, 7 ਮਾਰਚ (ਸੁਰਿੰਦਰ ਸਿੰਘ ਕਰਮ)-ਇਥੋਂ ਨਜ਼ਦੀਕੀ ਪਿੰਡ ਗੋਸਲ ਦੇ ਜੰਮਪਲ ਤੇ ਪੰਜਾਬ ਪੁਲਿਸ ਵਿਭਾਗ ਵਿਚ ਬਤੌਰ ਹੌਲਦਾਰ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਜਰਨੈਲ ਗੋਸਲ ਨੇ 17ਵੀਂ ਵਾਰ ਖੂਨਦਾਨ ਕਰਕੇ ਸ਼ਲਾਘਾਯੋਗ ਉੱਦਮ ਕੀਤਾ | ਬਲੱਡ ਬੈਂਕ ਨਵਾਂਸ਼ਹਿਰ ਵਿੱਚ ਪਹੁੰਚ ਕੇ ਉਸਨੇ ਖੂਨਦਾਨ ਕਰਦਿਆਂ ਆਪਣੇ ਦਿਲ ਵਸਦਾ ਇਹ ਸੁਨੇਹਾ ਸਮਾਜ ਨੂੰ ਦਿੱਤਾ ਕਿ ਖੂਨਦਾਨ ਮਹਾਂਦਾਨ ਹੈ | ਜਿਸ ਦਾਨ ਸਦਕਾ ਕਿਸੇ ਮਰ ਰਹੇ ਵਿਅਕਤੀ ਦੀ ਜਿੰਦਗੀ ਬਚ ਸਕਦੀ ਹੈ | ਇਸ ਮੌਕੇ ਉਸਨੇ ਬਲੱਡ ਬੈਂਕ ਨਵਾਂਸ਼ਹਿਰ ਦੇ ਅਧਿਕਾਰੀਆਂ ਪ੍ਰਬੰਧਕਾਂ ਅਤੇ ਡਾਕਟਰ ਸਾਹਿਬਾਨ ਦਾ ਧੰਨਵਾਦ ਕੀਤਾ ਜਿਹੜੇ ਸਮਾਜ ਲਈ ਬੇਮਿਸਾਲ ਸੇਵਾ ਨਿਭਾ ਰਹੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਉਹ ਥਾਣਾ ਸਦਰ ਵਿਖੇ ਬਤੌਰ ਹੌਲਦਾਰ ਸੇਵਾਵਾਂ ਨਿਭਾਅ ਰਹੇ ਹਨ |