29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 08-03-2026
ਨਵਾਂਸ਼ਹਿਰ, 7 ਮਾਰਚ (ਜਸਬੀਰ ਸਿੰਘ ਨੂਰਪੁਰ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਸੋਮ ਲਾਲ ਥੋਪੀਆ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੀਟਿੰਗ ਹਾਲ ਵਿਚ ਹੋਈ | ਇਸ ਸਮੇਂ ਅਮਰੀਕਾ-ਇਜਰਾਇਲ ਦੀ ਸਾਮਰਾਜੀ ਜੁੰਡਲੀ ਵਲੋਂ ਕੁਦਰਤੀ ਸਰੋਤਾਂ ਦੀ ਕਾਰਪੋਰੇਟਾਂ ਦੇ ਹੱਕ ਵਿਚ ਲੁੱਟ ਕਰਨ ਦੇ ਇਰਾਦੇ ਨਾਲ ਈਰਾਨ 'ਤੇ ਥੋਪੀ ਜੰਗ ਤਹਿਤ ਲੜਕੀਆਂ ਦੇ ਪ੍ਰਾਇਮਰੀ ਸਕੂਲ 'ਤੇ ਕੀਤੀ ਬੰਬਾਰੀ ਵਿਚ 168 ਤੋਂ ਵਧੇਰੇ ਮਾਸੂਮ ਬੱਚੀਆਂ ਦੀ ਭਿਆਨਕ ਮੌਤ ਸਮੇਤ ਇਸ ਜੰਗ ਵਿੱਚ ਮਾਰੇ ਗਏ ਬੇਗੁਨਾਹ ਨਾਗਰਿਕਾਂ ਤੇ ਪੈਨਸ਼ਨਰ ਆਗੂ ਸੋਹਣ ਸਿੰਘ ਬਲਾਚੌਰ ਦੀ ਮਾਤਾ ਦੇ ਸਦੀਵੀ ਵਿਛੋੜੇ 'ਤੇ ਦੋ ਮਿੰਟ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਜੀਤ ਲਾਲ ਗੋਹਲੜੋਂ, ਕਰਨੈਲ ਸਿੰਘ ਰਾਹੋਂ, ਅਸ਼ੋਕ ਕੁਮਾਰ ਵਿੱਤ ਸਕੱਤਰ, ਜੋਗਾ ਸਿੰਘ, ਰਾਮ ਪਾਲ, ਰੇਸ਼ਮ ਲਾਲ, ਐਚ.ਐਸ ਭਾਵੜਾ, ਆਤਮਾ ਰਾਮ, ਸੁੱਚਾ ਰਾਮ, ਦੇਸ ਰਾਜ ਚੌਹਾਨ, ਸਰਵਣ ਰਾਮ, ਪਿ੍ੰਸੀਪਲ ਜਸਬੀਰ ਸਿੰਘ, ਈਸ਼ਵਰ ਚੰਦਰ ਅਤੇ ਧਰਮ ਪਾਲ, ਮਨਜੀਤ ਕੁਮਾਰ ਅਤੇ ਧੰਨਾ ਰਾਮ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਮੁਲਾਜ਼ਮਾਂ ਤੇ ਕਿਰਤੀਆਂ ਦੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ, ਉੱਥੇ ਹੀ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਨਵੇਂ ਹਮਲੇ ਕਰ ਰਹੀ ਹੈ | ਉਨ੍ਹਾਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਦੇ ਸਾਂਝੇ ਫ਼ਰੰਟ ਵੱਲੋਂ ਬਜਟ ਸੈਸ਼ਨ ਦੌਰਾਨ 8 ਤੋਂ 11 ਮਾਰਚ ਤੱਕ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨਾਂ ਅਤੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਲਈ 8 ਮਾਰਚ ਨੂੰ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ | ਮੀਟਿੰਗ ਵਿਚ ਜਸਵੀਰ ਸਿੰਘ ਮੋਰੋਂ, ਤੇਜਾ ਸਿੰਘ, ਹਰਬੰਸ ਸਿੰਘ, ਹਰਮੇਸ਼ ਲਾਲ, ਗੁਰਦਿਆਲ ਸਿੰਘ, ਦੇਸ ਰਾਜ ਬੱਜੋਂ, ਸਰੂਪ ਲਾਲ, ਹਰਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦੇ ਸਾਲਾਨਾ ਜੋੜ ਮੇਲੇ ਦਾ ਪੋਸਟਰ ਜਾਰੀ ਅਗਲੀ ਖ਼ਬਰ ਬਲਾਕ ਸੰਮਤੀਆਂ ਦੇ ਚੇਅਰਮੈਨਾਂ ਦੀ ਚੋਣ ਸੰਬੰਧੀ ਅਕਾਲੀ-ਬਸਪਾ ਪੂਰੀ ਤਰਾਂ ਇੱਕਜੁੱਟ- ਗੁੱਜਰ
Ad Position 24