ਕਟਾਰੀਆਂ, 7 ਮਾਰਚ (ਪ੍ਰੇਮੀ ਸੰਧਵਾਂ)-ਪਿੰਡ ਕਟਾਰੀਆਂ ਵਿਖ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦੇ ਸਲਾਨਾ ਦੋ ਰੋਜ਼ਾ ਮੇਲੇ ਦਾ ਰੌਜ਼ਾ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਤੇ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਕਟਾਰੀਆਂ ਦੇ ਗੱਦੀ ਨਸ਼ੀਨ ਬਾਬਾ ਸਾਧੂ ਸ਼ਾਹ ਚਿਸ਼ਤੀ ਨੇ ਸੰਗਤਾਂ ਦੀ ਹਾਜ਼ਰੀ 'ਚ ਪੋਸਟਰ ਜਾਰੀ ਕਰਦਿਆਂ ਕਿਹਾ ਕਿ ਹਜ਼ਰਤ ਸ਼ੇਖ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦਾ ਸਲਾਨਾ ਜੋੜ ਮੇਲਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ 10 ਤੇ 11 ਮਾਰਚ ਨੂੰ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਦਰਬਾਰ ਦੀਆਂ ਸਭ ਰਸਮਾਂ ਉਪਰੰਤ 10 ਮਾਰਚ ਨੂੰ ਸੋਨੂੰ ਪ੍ਰੇਮ, ਬੰਟੀ, ਤਨਵੀਰ ਹੁਸੈਨ, ਇਸ਼ਰਤ ਗੁਲਾਮ ਅਲੀ, ਸ਼ਾਹਿਦ ਖਾਨ, ਪ੍ਰੇਮ ਸਾਗਰ ਆਦਿ ਕਵਾਲ ਪਾਰਟੀਆਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੀਆਂ | ਬਾਬਾ ਸਾਧੂ ਸ਼ਾਹ ਚਿਸ਼ਤੀ ਨੇ ਦੱਸਿਆ ਕਿ 11 ਮਾਰਚ ਨੂੰ ਮਾਸ਼ਾ ਅਲੀ, ਵਨੀਤ ਖਾਨ, ਸਰਦਾਰ ਅਲੀ ਮਤੋਈ, ਆਰ. ਜੋਗੀ ਕੰਗਰੌੜ, ਦਰਸ਼ਨਜੀਤ, ਸਰਬਜੀਤ ਸਰਬਾ, ਮੁਹੰਮਦ ਬੂਟਾ ਖਾਨ, ਮੋਹਣ ਮਾਹੀ ਆਦਿ ਕਲਾਕਾਰ ਆਪਣੇ ਦਰਬਾਰ 'ਤੇ ਧਾਰਮਿਕ ਗੀਤਾਂ ਨਾਲ ਹਾਜ਼ਰੀ ਭਰਨਗੇ | ਉਨ੍ਹਾਂ ਕਿਹਾ ਕਿ ਮੇਲੇ ਦੇ ਦੋਵੇਂ ਦਿਨ ਬਾਬਾ ਜੀ ਦਾ ਲੰਗਰ ਅਤੁੱਟ ਵਰਤੇਗਾ | ਇਸ ਮੌਕੇ ਸਰਪੰਚ ਵਰਿੰਦਰ ਸਿੰਘ ਜੱਖੂ, ਸੋਮਨਾਥ ਬੰਗਾ, ਕੁਲਵਿੰਦਰ ਸਿੰਘ, ਅਕਾਸ਼ ਬੰਗਾ ਆਦਿ ਹਾਜ਼ਰ ਸਨ |