29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਗੁਰਸੇਵਾ ਕਾਲਜ ਪਨਾਮ ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਏ

Ad Position 21
No active advertisement
ਅਜੀਤ ਡੈਸਕ 08-03-2026
ਸਮੁੰਦੜਾ, 7 ਮਾਰਚ (ਤੀਰਥ ਸਿੰਘ ਰੱਕੜ)- ਪਿੰਡ ਪਨਾਮ ਦੇ ਗੁਰਸੇਵਾ ਨਰਸਿੰਗ ਕਾਲਜ ਵਿਖੇ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਕਰਵਾਏ ਗਏ | ਇਸ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਖੁੱਲ੍ਹੇ ਪੰਡਾਲਾਂ ਵਿੱਚ ਦੀਵਾਨ ਸਜਾਏ ਗਏ | ਜਿਨ੍ਹਾਂ ਵਿੱਚ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਵੱਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਗੁਰਮਤਿ ਦੇ ਅੰਦਰ ਹਰ ਵੇਲੇ ਪ੍ਰਮਾਤਮਾ ਦਾ ਸਿਮਰਨ ਕਰਨ ਅਤੇ ਉਸ ਨੂੰ ਚੇਤੇ ਰੱਖਣ ਵਾਲਿਆਂ ਨੂੰ ਹੀ ਸੰਤ ਕਿਹਾ ਗਿਆ ਹੈ | ਇਸ ਕਰਕੇ ਅਕਾਲ ਪੁਰਖ ਦੀ ਯਾਦ ਵਿੱਚ ਰੋਜ਼ਾਨਾ ਜੁੜਨਾ ਹਰ ਇੱਕ ਸਿੱਖ ਦਾ ਮੁੱਢਲਾ ਫਰਜ਼ ਹੈ | ਉਹਨਾਂ ਤੋਂ ਉਪਰੰਤ ਗਿਆਨੀ ਸੁਖਵਿੰਦਰ ਸਿੰਘ ਹੈੱਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਾਲਿਆਂ ਨੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਸੰਸਾਰਕ ਵਿੱਦਿਆ ਗ੍ਰਹਿਣ ਕਰਨ ਦੇ ਨਾਲ-ਨਾਲ ਗੁਰਮਤਿ ਦੀ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਤੋਂ ਉਪਰੰਤ ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਸੁਹਾਣਾ ਵਾਲਿਆਂ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ | ਇਸ ਮੌਕੇ ਡਾ. ਜੰਗ ਬਹਾਦਰ ਸਿੰਘ ਰਾਏ ਕਾਰਜਕਾਰਨੀ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਲਜ ਨਿਰਦੇਸ਼ਕ ਮੈਡਮ ਦਵਿੰਦਰ ਕੌਰ ਰਾਏ ਵੱਲੋਂ ਵੱਖ-ਵੱਖ ਸ਼ਖਸ਼ੀਅਤਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ | ਸਟੇਜ ਦਾ ਸੰਚਾਲਨ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਬਲਵੀਰ ਸਿੰਘ ਚੰਗਿਆੜਾ ਵੱਲੋਂ ਕੀਤਾ ਗਿਆ | ਇਸ ਮੌਕੇ ਸੰਤ ਬਾਬਾ ਨਰਿੰਦਰ ਸਿੰਘ ਕਹਾਰਪੁਰ ਵਾਲੇ, ਜਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ, ਜਥੇਦਾਰ ਬਾਬਾ ਸਵਰਨਜੀਤ ਸਿੰਘ ਜਥੇਬੰਦੀ ਤਰਨਾ ਦਲ, ਜਥੇਦਾਰ ਬੂਟਾ ਸਿੰਘ ਅਲੀਪੁਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਹਰਜੀਤ ਸਿੰਘ ਭਾਤਪੁਰ, ਮੰਗਤ ਸਿੰਘ ਸਰਪੰਚ ਬਕਾਪੁਰ ਗੁਰੂ, ਤਰਸੇਮ ਸਿੰਘ ਜੱਸੋਵਾਲ, ਮਿਹਰਬਾਨ ਸਿੰਘ ਰਸੂਲਪੁਰ, ਜਥੇਦਾਰ ਗਿਆਨ ਸਿੰਘ ਸਮੁੰਦੜਾ, ਅਵਤਾਰ ਸਿੰਘ ਧਮਾਈ, ਹਰਬੰਸ ਸਿੰਘ ਮੰਝਪੁਰ, ਮਨਜੀਤ ਸਿੰਘ ਚੱਕ ਸਿੰਘਾਂ, ਬਿ੍ਗੇਡੀਅਰ ਰਾਜ ਕੁਮਾਰ, ਦਲਜੀਤ ਸਿੰਘ ਖੱਖ, ਡੀ.ਐਸ.ਪੀ ਗੜ੍ਹਸ਼ੰਕਰ, ਮਾ. ਭਗਤ ਸਿੰਘ ਥਾਂਦੀ, ਨਿਸ਼ਾਨ ਸਿੰਘ ਭੰਬਰਾ ਮੈਂਬਰ ਬਲਾਕ ਸੰਮਤੀ ਸਮੁੰਦੜਾ, ਦਲਜੀਤ ਸਿੰਘ ਗੋਲੇਵਾਲ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਮ.ਬੀ.ਜੀ. ਸਰਕਾਰੀ ਕਾਲਜ ਪੋਜੇਵਾਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਅਗਲੀ ਖ਼ਬਰ ਮਹਿਲਾ ਦਿਵਸ ਮੌਕੇ ਬੀ.ਡੀ.ਓ. ਦਫਤਰ ਬੰਗਾ ਵਿਖੇ ਸਨਮਾਨ ਸਮਾਗਮ
Ad Position 24