29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਵਿਧਾਇਕਾ ਸੰਤੋਸ਼ ਕਟਾਰੀਆ ਨੇ ਵਿਕਾਸ ਕਾਰਜਾਂ ਲਈ ਦਿੱਤਾ 5 ਲੱਖ ਦਾ ਚੈੱਕ

Ad Position 21
No active advertisement
ਅਜੀਤ ਡੈਸਕ 09-03-2026
ਕਾਠਗੜ੍ਹ, 8 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਹਲਕਾ ਬਲਾਚੌਰ ਦੀ ਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ ਵੱਲੋਂ ਹਲਕੇ ਦੇ ਪਿੰਡ ਗੋਲੂ ਮਾਜਰਾ ਨੂੰ ਸਰਬਸੰਮਤੀ ਨਾਲ ਬਣੀ ਪੰਚਾਇਤ ਦਾ 5 ਲੱਖ ਰੁਪਏ ਦਾ ਚੈੱਕ ਸੌਂਪਦੇ ਹੋਏ ਕਿਹਾ ਕਿ ਸਰਕਾਰ ਪਿੰਡਾਂ ਦੇ ਵਿਕਾਸ ਵਾਸਤੇ ਪੂਰੀ ਤਰਾਂ ਬਚਨਬੱਧ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਵਿਕਾਸ ਲਈ ਭਰਪੂਰ ਯਤਨ ਅਰੰਭੇ ਹੋਏ ਹਨ | ਉਨ੍ਹਾਂ ਪਿੰਡ ਵਿੱਚ ਖੇਡ ਸਟੇਡੀਅਮ ਬਣਾਏ ਜਾਣ ਦਾ ਐਲਾਨ ਵੀ ਕੀਤਾ ਤਾਂ ਜੋ ਨੌਜਵਾਨ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦੇ ਸਕਣ | ਇਸ ਦੌਰਾਨ ਹਲਕਾ ਵਿਧਾਇਕ ਦੇ ਨਾਲ ਪਹੁੰਚੇ ਸੀਨੀਅਰ 'ਆਪ' ਆਗੂ ਚੌਧਰੀ ਅਸ਼ੋਕ ਕੁਮਾਰ ਕਟਾਰੀਆ ਨੇ ਆਪ ਸਰਕਾਰ ਦੀਆਂ ਉਪਲਬਧੀਆਂ ਨੂੰ ਵਿਸਥਾਰ ਨਾਲ ਸਾਂਝਾ ਕਰਦੇ ਹੋਏ ਕਿਹਾ ਕਿ ਜੋ ਕੰਮ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਵੀ ਨਹੀਂ ਸਨ ਉਹਨਾਂ ਨੂੰ ਵੀ ਸਰਕਾਰ ਵਲੋਂ ਕੀਤਾ ਗਿਆ ਹੈ | ਪਿੰਡ ਵਾਸੀਆਂ ਵਲੋਂ ਹਲਕਾ ਵਿਧਾਇਕ ਦੁਆਰਾ ਦਿੱਤੀ ਗਈ ਗ੍ਰਾਂਟ ਤੇ ਸਟੇਡੀਅਮ ਦੇ ਬਣਾਏ ਜਾਣ ਦੇ ਐਲਾਨ ਲਈ ਜਿੱਥੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਚੌਧਰੀ ਨੌਹਰੀਆ ਰਾਮ, ਰਾਕੇਸ਼ ਕੁਮਾਰ ਹੈਪੀ, ਸਰਪੰਚ ਸ਼੍ਰੀਮਤੀ ਰੇਖਾ ਰਾਣੀ, ਬਿਹਾਰੀ ਲਾਲ, ਪੰਚ ਦੇਵਰਾਜ ਫੌਜੀ, ਅਸ਼ੋਕ ਕੁਮਾਰ ਪੀ.ਪੀ, ਨੰਬਰਦਾਰ ਰਵਿੰਦਰ ਭਾਟੀਆ, ਹਰਦਿਆਲ ਚੰਦ, ਤਰਸੇਮ ਲਾਲ, ਰਾਮ ਦਾਸ, ਰਾਮ ਸ਼ਾਹ, ਦੀਪਕ ਕੁਮਾਰ, ਸੰਦੀਪ ਕੁਮਾਰ ਬਾਵਾ, ਸੁਭਾਸ਼ ਚੰਦਰ, ਰਾਕੇਸ਼ ਕੁਮਾਰ ਬੱਗੂ, ਰਜਿੰਦਰ ਕੁਮਾਰ, ਓਮ ਪ੍ਰਕਾਸ਼, ਪੁਰਸ਼ੋਤਮ ਲਾਲ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਧਵਾਂ ਵਿਖੇ ਸੰਤ ਸਮਾਗਮ 15 ਨੂੰ - ਸੰਤ ਤਾਰਾ ਚੰਦ ਅਗਲੀ ਖ਼ਬਰ ਕਿਸਾਨ ਐਗਰੀਸਟੈਕ ਉੱਪਰ ਆਪਣੀ ਡਿਜੀਟਲ ਆਈ. ਡੀ. ਜ਼ਰੂਰ ਬਣਾਉਣ: ਡਾ. ਰਾਕੇਸ਼ ਕੁਮਾਰ ਸ਼ਰਮਾ
Ad Position 24