29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸੰਧਵਾਂ ਵਿਖੇ ਸੰਤ ਸਮਾਗਮ 15 ਨੂੰ - ਸੰਤ ਤਾਰਾ ਚੰਦ

Ad Position 21
No active advertisement
ਅਜੀਤ ਡੈਸਕ 09-03-2026
ਕਟਾਰੀਆਂ, 8 ਮਾਰਚ (ਪ੍ਰੇਮੀ ਸੰਧਵਾਂ) - ਸੰਤਾਂ ਦੀ ਨਗਰੀ ਵਜੋਂ ਜਾਣੇ ਜਾਂਦੇ ਪਿੰਡ ਸੰਧਵਾਂ ਵਿਖੇ ਸਾਈਾ ਲੋਕਾਂ ਦੀ ਯਾਦ 'ਚ ਤੇ ਨਗਰ ਦੀ ਸੁੱਖ ਸ਼ਾਂਤੀ ਲਈ 15 ਮਾਰਚ ਨੂੰ ਸਾਈਾ ਲੋਕ ਬੜ੍ਹ ਵਾਲਿਆਂ ਦੇ ਗੱਦੀ ਨਸ਼ੀਨ ਸੰਤ ਤਾਰਾ ਚੰਦ ਦੀ ਅਗਵਾਈ 'ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਸੰਤ ਤਾਰਾ ਚੰਦ, ਮਨੋਜ ਕੁਮਾਰ ਹੀਰਾ, ਫਰਿੰਦਰ ਹੀਰਾ, ਭਜੀ ਲਾਖਾ, ਸੋਮ ਲਾਲ ਹੀਰਾ, ਜਸਵੀਰ ਸ਼ੀਰਾ, ਗੋਬਿੰਦ ਹੀਰਾ ਨੇ ਦੱਸਿਆ ਕਿ ਮੋਹਣ ਸਿੰਘ ਸੰਧੂ ਯੂ. ਕੇ, ਬੀਬੀ ਸੁਰਿੰਦਰ ਕੌਰ ਸੰਧੂ ਯੂ. ਕੇ, ਚਰਨਜੀਤ ਸਿੰਘ ਹੀਰਾ ਤੇ ਹਰਪ੍ਰੀਤ ਸਿੰਘ ਹੀਰਾ ਆਦਿ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸੰਤ ਸਮਾਗਮ ਦੌਰਾਨ ਸੰਤ ਅਮਰੀਕ ਸਿੰਘ, ਸੰਤ ਮੱਖਣ ਸਿੰਘ ਡੇਰਾ ਸੱਤ ਸਾਹਿਬ ਜਗਤਪੁਰ ਬਘੌਰਾ, ਸੰਤ ਜਸਵਿੰਦਰ ਸਿੰਘ ਡਾਂਡੀਆ, ਸੰਤ ਵਿਸ਼ਵ ਭਾਰਤੀ, ਸੰਤ ਪ੍ਰਦੀਪ ਦਾਸ ਡਾਂਡੀਆ, ਸੰਤ ਪ੍ਰੇਮ ਦਾਸ ਆਦਿ ਸੰਤ ਮਹਾਂਪੁਰਸ਼ ਆਪਣੇ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ | ਬਾਬਾ ਜੀ ਦਾ ਲੰਗਰ ਅਤੁੱਟ ਵਰਤੇਗਾ | ਇਸ ਮੌਕੇ ਬੀਬੀ ਕਾਂਤਾ ਦੇਵੀ, ਨਵਜੋਤ ਹੀਰਾ, ਸੁਖਵਿੰਦਰ ਕੌਰ, ਬੁੱਧ ਰਾਮ, ਅਫਸਰ ਸਤਪਾਲ ਹੀਰਾ, ਫਰਿੰਦਰ ਹੀਰਾ, ਜਸਵੀਰ ਸ਼ੀਰਾ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਤਿਗੁਰ ਭੂਮਾ ਨੰਦ ਚੱਕਰਵਰਤੀ ਸਬੰਧੀ ਬਰਸੀ ਸਮਾਗਮ 15 ਤੋਂ ਸ਼ੁਰੂ ਅਗਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਨੇ ਵਿਕਾਸ ਕਾਰਜਾਂ ਲਈ ਦਿੱਤਾ 5 ਲੱਖ ਦਾ ਚੈੱਕ
Ad Position 24