29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਤਿਗੁਰ ਭੂਮਾ ਨੰਦ ਚੱਕਰਵਰਤੀ ਸਬੰਧੀ ਬਰਸੀ ਸਮਾਗਮ 15 ਤੋਂ ਸ਼ੁਰੂ

Ad Position 21
No active advertisement
ਅਜੀਤ ਡੈਸਕ 09-03-2026
ਬਲਾਚੌਰ, 8 ਮਾਰਚ (ਨਰੇਸ਼ ਧੌਲ) - ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀ ਵਾਲਿਆਂ ਦੇ ਦੂਸਰੇ ਗੁਰਗੱਦੀ ਨਸ਼ੀਨ ਸ਼ਾਂਤੀ ਸਰੂਪ ਸਤਿਗੁਰੂ ਲਾਲ ਦਾਸ ਮਹਾਰਾਜ ਰਕਬੇ ਵਾਲਿਆਂ ਦੇ ਪਰਮ ਚੇਲੇ ਸਤਿਗੁਰ ਭੂਮਾ ਨੰਦ ਚੱਕਰਵਰਤੀ ਮਹਾਰਾਜ ਦੀ ਛੇਵੀਂ ਬਰਸੀ ਨੂੰ ਸਮਰਪਿਤ ਸੰਤ ਸਮਾਗਮ 15 ਤੋਂ 17 ਮਾਰਚ ਤੱਕ ਸਵਾਮੀ ਦਰਸ਼ਨਾ ਨੰਦ ਮਹਾਰਾਜ ਬਰਿੰਦਾਵਨ ਅਤੇ ਸਵਾਮੀ ਅਜਰਾਨੰਦ ਮਹਾਰਾਜ ਕਾਹਨਪੁਰ ਖੂਹੀ ਵਾਲਿਆਂ ਦੀ ਸਰਪ੍ਰਸਤੀ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭੰਗਲਾਂ ਰੋਡ ਕਾਹਨਪੁਰ ਖੂਹੀ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ | ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਵਾਮੀ ਅਜਰਾ ਨੰਦ ਅਤੇ ਅਚਾਰਿਆ ਨਮਰਤਾ ਨੰਦ ਮਹਾਰਾਜ ਨੇ ਦੱਸਿਆ ਕਿ ਸਤਿਗੁਰਾਂ ਦੀ ਬਰਸੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ 15 ਮਾਰਚ ਨੂੰ ਸਵੇਰੇ ਜਗਤ ਗੁਰੂ ਅਚਾਰਿਆ ਗਰੀਬ ਦਾਸ ਰਚਿਤ ਅੰਮਿ੍ਤਮਈ ਬਾਣੀ ਦੇ ਪ੍ਰਕਾਸ਼ ਕੀਤੇ ਜਾਣਗੇ ਜਿਸ ਦੇ ਸੰਪੂਰਨ ਭੋਗ 17 ਮਾਰਚ ਨੂੰ ਪਾਏ ਜਾਣਗੇ | ਉਹਨਾਂ ਦੱਸਿਆ ਕਿ 16 ਮਾਰਚ ਨੂੰ ਸਵੇਰੇ ਵੇਲੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ ਅਤੇ 17 ਮਾਰਚ ਨੂੰ ਭੋਗ ਵਾਲੇ ਦਿਨ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਬਰਸੀ ਸਮਾਗਮ ਦੌਰਾਨ ਸੰਧਿਆ ਆਰਤੀ ਅਤੇ ਸਤਸੰਗ ਵੀ ਰੋਜ਼ਾਨਾ ਸ਼ਾਮ ਨੂੰ ਹੋਇਆ ਕਰੇਗਾ | ਇਸ ਤੋਂ ਇਲਾਵਾ ਟਿੱਕਾਲਾ ਰਾਸ਼ਟਰੀ ਸੰਤ ਬਾਬਾ ਬਾਲਜੀ ਮਹਾਰਾਜ ਸੰਗਤਾਂ ਨੂੰ ਪ੍ਰਵਚਨਾਂ ਨਾਲ ਨਿਹਾਲ ਕਰਨਗੇ ਉੱਥੇ ਹੋਰ ਵੀ ਅਨੇਕਾਂ ਸਤਿਕਾਰਯੋਗ ਮਹਾਂਪੁਰਸ਼ ਸਤਿਗੁਰਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨਗੇ | ਉਨ੍ਹਾਂ ਸਮੁੱਚੀਆਂ ਸੰਗਤਾਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਬਹਿਰਾਮ 'ਚ ਗੁਰਮਤਿ ਰੂਹਾਨੀ ਸਮਾਗਮ ਕੱਲ੍ਹ ਤੋਂ ਅਗਲੀ ਖ਼ਬਰ ਸੰਧਵਾਂ ਵਿਖੇ ਸੰਤ ਸਮਾਗਮ 15 ਨੂੰ - ਸੰਤ ਤਾਰਾ ਚੰਦ
Ad Position 24