ਬਹਿਰਾਮ, 8 ਮਾਰਚ (ਨਛੱਤਰ ਸਿੰਘ ਬਹਿਰਾਮ)-ਫਰਾਲਾ ਦੀਆਂ ਸੰਗਤਾਂ ਅਤੇ ਐੱਨ. ਆਰ. ਆਈ. ਦੇ ਸਹਿਯੋਗ ਨਾਲ ਖ਼ਾਲਸੇ ਦੇ ਜਨਮ ਦਿਹਾੜੇ ਅਤੇ ਹੌਲੇ-ਮੁਹੱਲੇ ਨੂੰ ਸਮਰਪਿਤ ਫਗਵਾੜਾ-ਰੋਪੜ ਮੁੱਖ ਮਾਰਗ ਬਹਿਰਾਮ ਵਿਖੇ ਨੇੜੇ ਸਰਕਾਰੀ ਪੈਟਰੋਲ ਪੰਪ ਵਿਖੇ ਚਾਹ-ਪਕੌੜਿਆਂ ਅਤੇ ਲੰਗਰ ਦੀ ਸੇਵਾ ਚੱਲ ਰਹੀ ਹੈ | ਨਿਸ਼ਕਾਮ ਸੇਵਾ ਕਰਨ ਵਾਲਿਆਂ ਵਿੱਚ ਬਲਵੀਰ ਸਿੰਘ ਬਾਲੀ ਅਟਵਾਲ, ਤਰਲੋਚਨ ਸਿੰਘ ਅਟਵਾਲ, ਇਰਵਨ ਰੱਤੂ, ਖੁਸ਼ਵਿੰਦਰ ਸਿੰਘ, ਮਲਕੀਤ ਸਿੰਘ, ਸੁਰਜੀਤ ਸਿੰਘ ਮਹਿੰਦਰ ਸਿੰਘ ਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ |