ਨਵਾਂਸ਼ਹਿਰ, 9 ਮਾਰਚ (ਜਸਬੀਰ ਸਿੰਘ ਨੂਰਪੁਰ)- ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਨਰਸਿੰਗ ਟਿਊਟਰ ਸਿਮਰਨ ਕੌਰ ਅਤੇ ਪ੍ਰਭਜੋਤ ਕੌਰ ਵਲੋਂ ਚੇਅਰਮੈਨ ਡਾ. ਦਵਿੰਦਰ ਪਾਲ ਸਿੰਘ ਸੰਧੂ, ਡਾਇਰੈਕਟਰ ਮੈਡਮ ਸਿਲਵੀਆ ਕੇ. ਸੰਧੂ, ਪਿ੍ੰ. ਮੈਡਮ ਮਨਪ੍ਰੀਤ ਕੌਰ ਦੀ ਅਗਵਾਈ 'ਚ ਕੀਤੀ | ਇਸ ਸਮਾਗਮ 'ਚ ਬੀ. ਐਸ. ਸੀ ਨਰਸਿੰਗ ਭਾਗ ਪਹਿਲੇ ਦੇ ਵਿਦਿਆਰਥੀਆਂ ਨੇ ਆਪਣੀ ਡਾਂਸ ਪੇਸ਼ਕਸ਼ ਦਿੱਤੀ ਅਤੇ ਬੀ. ਐਸ. ਸੀ ਭਾਗ ਤੀਜੇ ਦੇ ਵਿਦਿਆਰਥੀਆਂ ਵਲੋਂ ਇੱਕ ਰੋਲ ਪਲੇ ਪੇਸ਼ ਕੀਤਾ | ਜਿਸ ਵਿੱਚ ਉਨ੍ਹਾਂ ਨੇ ਲੜਕੀਆਂ ਲਈ ਸਿੱਖਿਆ ਪ੍ਰਾਪਤ ਕਰਨਾ ਕਿੰਨਾ ਜਰੂਰੀ ਹੈ ਉਸ ਬਾਰੇ ਦੱਸਿਆ | ਪ੍ਰੋਫੈਸਰ ਸੋਨੀਆ ਕਾਲਰਾ ਨੇ ਵਿਸ਼ਵ ਮਹਿਲਾ ਦਿਵਸ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ | ਅੰਤ ਵਿੱਚ ਬੱਚਿਆਂ ਨੂੰ ਖੇਡ ਪ੍ਰਤੀਯੋਗਤਾ ਵਿੱਚੋਂ ਅਵਲ ਦਰਜੇ 'ਤੇ ਆਉਣ ਵਾਸਤੇ ਵਿਦਿਆਰਥੀਆਂ ਨੂੰ ਤਗਮੇ ਅਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ |