ਕਟਾਰੀਆਂ, 9 ਮਾਰਚ (ਪ੍ਰੇਮੀ ਸੰਧਵਾਂ)-ਗੁਰਦੁਆਰਾ ਸ਼ਹੀਦਾਂ ਸਿੰਘਾਂ ਮਕਸੂਦਪੁਰ- ਸੂੰਢ ਵਿਖੇ ਗੁਰੂ ਘਰ ਦੇ ਮੁੱਖ ਸੇਵਾਦਾਰ ਤੇ ਲੋੜਵੰਦਾਂ ਦੇ ਸੱਚੇ ਹਮਦਰਦ ਜਥੇ. ਮਨਜੀਤ ਸਿੰਘ ਬੋਇਲ ਮਕਸੂਦਪੁਰ ਦੀ ਅਗਵਾਈ ਹੇਠ ਸੇਵਾਦਾਰਾਂ ਦੀ ਹੋਈ ਮੀਟਿੰਗ ਦੌਰਾਨ ਜਥੇ. ਮਨਜੀਤ ਸਿੰਘ ਬੋਇਲ ਨੇ ਹੋਲੇ ਮਹੱਲੇ 'ਤੇ ਲਗਾਏ ਲੰਗਰ ਵਿਚ ਆਪਣੀ ਕਿਰਤ ਕਮਾਈ ਵਿੱਚੋਂ ਯੋਗਦਾਨ ਪਾਉਣ ਵਾਲੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਮਾਤਮਾ ਸਭ ਸੰਗਤਾਂ ਨੂੰ ਹਮੇਸ਼ਾ ਹੀ ਚੜਦੀ ਕਲਾ 'ਚ ਰੱਖੇ | ਕਿਉਂਕਿ ਅਜਿਹੇ ਨੇਕੀ ਦੇ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚਾੜ੍ਹੇ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਗੁਰਦੁਆਰਾ ਸ਼ਹੀਦਾਂ ਸਿੰਘਾਂ ਮਕਸੂਦਪੁਰ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਇਸੇ ਤਰ੍ਹਾਂ ਲੰਗਰਾਂ ਦੀ ਸੇਵਾ ਜਾਰੀ ਰਹੇਗੀ | ਬਾਬਾ ਮਨਜੀਤ ਸਿੰਘ ਨੇ ਕਿਹਾ ਕਿ ਜੋ ਸੰਗਤਾਂ ਦੀ ਸੇਵਾ ਕਰਕੇ ਮਨ ਨੂੰ ਸਕੂਨ ਮਿਲਦਾ ਹੈ ਉਹ ਸਕੂਨ ਹੋਰ ਕਿਤਿਓਾ ਨਹੀਂ ਮਿਲ ਸਕਦਾ | ਇਸ ਮੌਕੇ ਜਥੇ. ਸ਼ਿੰਗਾਰਾ ਸਿੰਘ ਬੋਇਲ, ਗੁਰਦੇਵ ਸਿੰਘ, ਭਾਈ ਬਲਵਿੰਦਰ ਸਿੰਘ, ਪਰਮਜੀਤ ਸਿੰਘ ਬੋਇਲ, ਵਰਿੰਦਰ ਸਿੰਘ ਆਦਿ ਹਾਜ਼ਰ ਸਨ |