ਨਵਾਂਸ਼ਹਿਰ, 9 ਮਾਰਚ (ਜਸਬੀਰ ਸਿੰਘ ਨੂਰਪੁਰ)- ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਪ੍ਰਧਾਨ ਅਜੇ ਮਹਿਰਾ ਦੀ ਅਗਵਾਈ ਵਿੱਚ ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ ਦੀ ਗਰਾਉਂਡ ਵਿੱਚ ਪਿ੍ੰਸੀਪਲ ਡਾਕਟਰ ਪੁਨੀਤ ਅਨੇਜਾ ਦੇ ਸਹਿਯੋਗ ਨਾਲ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਸੈਕਟਰੀ ਅਜੇ ਸਰੀਨ ਦਾ ਜਨਮ ਦਿਨ ਮਨਾਉਂਦਿਆਂ ਫੁੱਟਬਾਲ ਮੈਚ ਕਰਵਾਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਦਫ਼ਤਰ ਦੇ ਮਾਸ ਮੀਡੀਆ ਵਿੰਗ ਤੋਂ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾਂ ਅਫ਼ਸਰ ਤਰਸੇਮ ਲਾਲ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਚੈਅਰਮੈਨ ਨੇ ਦੱਸਿਆ ਕਿ ਇਹ ਮੈਚ ਅਵਤਾਰ ਸਿੰਘ ਅਤੇ ਜੱਸਾ ਸਿੰਘ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ | ਜਿਸ ਨੂੰ 2-0 'ਤੇ ਅਵਤਾਰ ਸਿੰਘ ਦੀ ਟੀਮ ਨੇ ਜਿੱਤ ਲਿਆ | ਮੈਚ ਤੋਂ ਬਾਅਦ ਕੋਕਾ ਕੋਲਾ ਵਾਲੇ ਅਜੇ ਸਰੀਨ ਵਲੋਂ ਦੋਵਾਂ ਟੀਮਾਂ ਦੇ ਖਿਡਾਰੀਆਂ ਤੇ ਸਪੋਟਰਾ ਨੂੰ ਰਿਫਰੈਸ਼ਮੈਂਟ ਤਕਸੀਮ ਕੀਤੀ ਗਈ | ਮੈਚ ਤੋਂ ਬਾਅਦ ਪ੍ਰਧਾਨ ਅਜੇ ਮਹਿਰਾ ਨੇ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਖਿਡਾਰੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦਿਆਂ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਹੋਰ ਨਵੇਂ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਲਈ ਸਿਹਤ ਸਿੱਖਿਆ ਦਿੱਤੀ ਗਈ | ਇਸ ਮੌਕੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਸਮੂਹ ਖਿਡਾਰੀਆਂ ਵਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ |