15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਮੁਫ਼ਤ ਅੱਖਾਂ ਦਾ ਜਾਂਚ ਤੇ ਆਪ੍ਰੇਸ਼ਨ ਕੈਂਪ ਅੱਜ <br/>

Ad Position 21
No active advertisement
ਅਜੀਤ ਡੈਸਕ 11-03-2026
ਬੰਗਾ, 10 ਮਾਰਚ (ਧਰਮਵੀਰ ਪਾਲ)-ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਪਹਿਲਾ ਵਿਸ਼ਾਲ ਮੁਫ਼ਤ ਅੱਖਾਂ ਦਾ ਜਾਂਚ ਤੇ ਅਪ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਡਮ ਮੀਨੂ ਭੁੱਟਾ ਨੇ ਕਿਹਾ ਕਿ ਇਹ ਕੈਂਪ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਨੇੜੇ ਦਾਣਾ ਮੰਡੀ ਬੰਗਾ ਵਿਖੇ ਲਗਾਇਆ ਜਾ ਰਿਹਾ ਹੈ | ਉਹਨਾਂ ਕਿਹਾ ਕਿ ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਅਪ੍ਰੇਸ਼ਨ ਲਾਇਨਜ਼ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ, ਆਦਮਪੁਰ ਦੁਆਬਾ, ਜ਼ਿਲ੍ਹਾ ਜਲੰਧਰ ਵਿਖੇ ਕੀਤੇ ਜਾਣਗੇ | ਕੈਂਪ ਦੌਰਾਨ ਮੁਫ਼ਤ ਅੱਖਾਂ ਵਿੱਚ ਪਾਉਣ ਵਾਲੀ ਦਵਾਈਆਂ ਦਿੱਤੀਆਂ ਜਾਣਗੀਆ | ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਡਿਸਟਿ੍ਕ 321-ਡੀ ਦੇ ਸਾਬਕਾ ਡਿਸਟਿ੍ਕ ਗਵਰਨਰਾਂ ਦੀ ਟੀਮ ਜਿਸ ਵਿੱਚ ਪਠਾਨਕੋਟ ਤੋਂ ਸਤੀਸ਼ ਮਹਿੰਦਰੂ, ਸੁਲਤਾਨਪੁਰ ਤੋਂ ਸਵਰਨ ਸਿੰਘ ਖਾਲਸਾ, ਜਲੰਧਰ ਤੋਂ ਪਰਮਜੀਤ ਸਿੰਘ ਚਾਵਲਾ, ਪਠਾਨਕੋਟ ਤੋਂ ਵਿਨੋਦ ਮਹਾਜਨ, ਕਪੂਰਥਲਾ ਤੋਂ ਐੱਸ. ਪੀ. ਸੋਂਧੀ, ਜਲੰਧਰ ਤੋਂ ਗੁਰਮੀਤ ਸਿੰਘ ਮੱਕੜ, ਹਰਦੀਪ ਖੜਕਾ, ਐਡਵੋਕੇਟ ਸ਼ਿਵ ਸੇਖੜੀ, ਹਰੀਸ਼ ਬੰਗਾ, ਫਗਵਾੜਾ ਤੋਂ ਰਜਨੀ ਬੰਗਾ, ਕੁਲਦੀਪ ਭੂਸ਼ਨ, ਚੇਅਰਮੈਨ ਧਰਮਿੰਦਰ ਸਿੰਘ, ਸੁਖਜਿੰਦਰ ਸਿੰਘ ਤੇ ਕੁਲਦੀਪ ਸਿੰਘ ਰਾਣਾ ਸ਼ਾਮਲ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਪੋਜੇਵਾਲ ਵਿਖੇ ਕਬੱਡੀ ਕੱਪ 14 ਨੂੰ <br/> ਅਗਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਦੇ ਖਿਡਾਰੀ ਨੇ ਵੁਸ਼ੂ ਚੈਂਪੀਅਨਸ਼ਿਪ 'ਚ ਮਾਰੀਆਂ ਮੱਲਾਂ <br/>
Ad Position 24