15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪੋਜੇਵਾਲ ਵਿਖੇ ਕਬੱਡੀ ਕੱਪ 14 ਨੂੰ <br/>

Ad Position 21
No active advertisement
ਅਜੀਤ ਡੈਸਕ 11-03-2026
ਪੋਜੇਵਾਲ ਸਰਾਂ, 10 ਮਾਰਚ (ਨਵਾਂਗਰਾਈਾ)-ਮਾਤਾ ਵਿੱਦਿਆ ਦੇਵੀ ਕਬੱਡੀ ਅਕੈਡਮੀ ਵਲੋਂ ਪਿੰਡ ਪੋਜੇਵਾਲ ਵਿਖੇ 14 ਮਾਰਚ ਨੂੰ ਚੌਥਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ | ਇਸ ਕਬੱਡੀ ਕੱਪ ਸਬੰਧੀ ਪ੍ਰਬੰਧਕਾਂ ਵਲੋਂ ਪੋਸਟਰ ਜਾਰੀ ਕੀਤਾ ਗਿਆ | ਮੁੱਖ ਪ੍ਰਬੰਧਕ ਅਵਤਾਰ ਪੋਜੇਵਾਲ ਨੇ ਦੱਸਿਆ ਕਿ ਇਸ ਕਬੱਡੀ ਕੱਪ ਵਿੱਚ ਪੰਜਾਬ ਕਬੱਡੀ ਅਕੈਡਮੀਜ਼ ਐਸ਼ੋਸੀਏਸਨ ਦੀਆਂ ਅੱਠ ਕਲੱਬਾਂ ਦੀਆ ਟੀਮਾਂ ਭਾਗ ਲੈਣਗੀਆਂ | ਇਸ ਕਬੱਡੀ ਕੱਪ ਦੌਰਾਨ ਜੇਤੂ ਨੂੰ ਇੱਕ ਲੱਖ ਪੰਜਾਹ ਰੁਪਏ ਤੇ ਉਪ ਜੇਤੂ ਨੂੰ ਇੱਕ ਲੱਖ ਪੱਚੀ ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ | ਕਬੱਡੀ ਕੱਪ ਦੇ ਬੈੱਸਟ ਰੇਡਰ ਅਤੇ ਬੈੱਸਟ ਜਾਫੀ ਨੂੰ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ | ਜੇਤੂ ਦਾ ਇਨਾਮ ਸੂਰਜ ਖੇਪੜ ਤੇ ਉਪ ਜੇਤੂ ਦਾ ਇਨਾਮ ਚੌਧਰੀ ਗਰੁੱਪ ਆਸਟੇ੍ਰਲੀਆ ਵਲੋਂ ਸਪਾਂਸਰ ਕੀਤਾ ਜਾਵੇਗਾ | ਪੋਸਟਰ ਜਾਰੀ ਕਰਨ ਸਮੇਂ ਆਪ ਆਗੂ ਅਸ਼ੋਕ ਕਟਾਰੀਆ, ਕਰਨਵੀਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪਵਨ ਕੁਮਾਰ ਸਰਪੰਚ ਪੋਜੇਵਾਲ, ਕਮਲ ਭਾਟੀਆ ਸਰਪੰਚ ਨਵਾਂਗਰਾਂ, ਭੁਪਿੰਦਰ ਲੱਕੀ ਬਲਾਕ ਸੰਮਤੀ ਮੈਂਬਰ ਪੋਜੇਵਾਲ, ਦਰਸ਼ਨ ਲਾਲ, ਪ੍ਰੇਮ ਚੰਦ ਪ੍ਰਧਾਨ ਆਦਿ ਸਮੇਤ ਸਮੂਹ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਸਨਮਾਨ ਨਿੱਧੀ ਯੋਜਨਾ ਦਾ ਲਾਭ ਲੈਣ ਵਾਲੇ ਹਰੇਕ ਕਿਸਾਨ ਲਈ ਫਾਰਮਰ ਰਜਿਸਟਰੀ 'ਚ ਰਜਿਸ਼ਟ੍ਰੇਸ਼ਨ ਕਰਵਾਉਣੀ ਲਾਜ਼ਮੀ-... ਅਗਲੀ ਖ਼ਬਰ ਮੁਫ਼ਤ ਅੱਖਾਂ ਦਾ ਜਾਂਚ ਤੇ ਆਪ੍ਰੇਸ਼ਨ ਕੈਂਪ ਅੱਜ <br/>
Ad Position 24