ਕਟਾਰੀਆਂ, 10 ਮਾਰਚ (ਪ੍ਰੇਮੀ ਸੰਧਵਾਂ)-ਬੋਇਲ ਬ੍ਰਦਰਜ਼ ਕਰਿਆਨਾ ਸਟੋਰ ਸੂੰਢ ਦੇ ਮੈਨੇਜਿੰਗ ਡਾਇਰੈਕਟਰ ਤੇ ਸਮਾਜ ਸੇਵੀ ਜਥੇ. ਜਸਕਰਨ ਸਿੰਘ ਬੋਇਲ ਪੁੱਤਰ ਸਾਬਕਾ ਹੈੱਡ ਮਾਸਟਰ ਬਲਵੀਰ ਸਿੰਘ ਬੋਇਲ ਵਾਸੀ ਸੂੰਢ-ਮਕਸੂਦਪੁਰ ਨੇ ਨਸ਼ਿਆਂ ਦੀ ਦਲ-ਦਲ ਵਿੱਚ ਫਸ ਕੇ ਸਿੱਖੀ ਤੋਂ ਦੂਰ ਹੋ ਰਹੀ ਪੰਜਾਬ ਦੀ ਜਵਾਨੀ 'ਤੇ ਗਹਿਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੰਡੇ ਬਾਟੇ ਦੇ ਗੁਰੂ ਸਾਹਿਬਾਨਾਂ ਵਲੋਂ ਬਖਸ਼ੇ ਗਏ ਅਣਮੁੱਲੇ ਅੰਮਿ੍ਤ ਦੀ ਦਾਤ ਛੱਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ, ਕਿਉਂਕਿ ਗੁਰੂ ਸਾਹਿਬਾਨ ਤੋਂ ਬਿਨਾ ਇਨਸਾਨ ਜੰਮਣ ਮਰਨ ਦੇ ਚੱਕਰਾਂ ਵਿੱਚ ਹੀ ਫਸਿਆ ਰਹਿੰਦਾ ਹੈ | ਉਨ੍ਹਾਂ ਪਤਿਤਪੁਣੇ ਵਿੱਚ ਫਸ ਕੇ ਕੇਸਾਂ ਦਾ ਕਤਲ ਕਰਵਾ ਰਹੇ ਨੌਜਵਾਨਾਂ 'ਤੇ ਹੈਰਾਨੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗੁਰੂ ਤੋਂ ਬਗੈਰ ਸਾਡਾ ਇਸ ਰੰਗਲੀ ਦੁਨੀਆ 'ਤੇ ਕੋਈ ਹੋਰ ਸਹਾਈ ਨਹੀਂ ਹੋ ਸਕਦਾ |