15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 11-03-2026
ਬਹਿਰਾਮ, 10 ਮਾਰਚ (ਨਛੱਤਰ ਸਿੰਘ ਬਹਿਰਾਮ)-ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਦੇ ਤਹਿਤ ਬਹਿਰਾਮ ਵਿਖੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਜਿਸ ਵਿੱਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾ ਦਾ ਹੈਲਥ ਚੈੱਕਅਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ | ਸੁਪਰਡੈਂਟ ਸੁਰਜੀਤ ਕੁਮਾਰ ਨੇ ਦੱਸਿਆ ਕਿ ਬਜ਼ੁਰਗਾ ਨੂੰ ਟੋਕਰੀਆਂ ਬੁਣਨਾ, ਕੁਰਸੀਆਂ ਬੁਣਨਾ ਤੇ ਕੱਪੜਾ ਰੰਗਣ ਵਰਗੀਆਂ ਗਤੀ ਵਿਧੀਆਂ ਲਈ ਪ੍ਰੇਰਿਤ ਕੀਤਾ ਗਿਆ ਹੈ | ਉਨ੍ਹਾਂ ਹੋਰ ਕਿਹਾ ਕਿ ਸਰਕਾਰ ਦਾ ਉਪਰਾਲਾ ਹੈ ਕਿ ਪੰਚਾਇਤਾਂ ਰਾਹੀਂ ਬਜ਼ੁਰਗਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ, ਫਿਰ ਬਜ਼ੁਰਗਾਂ ਨੂੰ ਟਰੇਨਿੰਗ ਦੇ ਕੇ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ | ਹਰ ਬਲਾਕ ਵਿਚ ਐਹੋ ਜਿਹੇ ਕੈਂਪ ਲਗਾ ਕੇ ਬਜ਼ੁਰਗ ਨਾਗਰਿਕਾਂ ਨੂੰ ਮੈਡੀਕਲ ਸਹੂਲਤਾਂ ਦਿੱਤਿਆਂ ਜਾ ਰਹੀਆਂ ਹਨ | ਇਸ ਮੌਕੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਅਕਾਂਕਸ਼ਾ ਸੋਨੀ, ਆਂਗਣਵਾੜੀ ਸੁਪਰਵਾਈਜ਼ਰ ਹਰਕਮਲਜੀਤ ਕੌਰ, ਸੁਰਜੀਤ ਕੁਮਾਰ ਸੁਪਰਡੈਂਟ, ਡਾ. ਸਤਨਾਮ ਸਿੰਘ, ਡਾ. ਰਮਨਦੀਪ ਕੁਮਾਰ, ਡਾ. ਰਮਗੀਤ ਕੁਮਾਰੀ, ਮੋਹਣ ਲਾਲ ਭੁੱਟਾ ਸਰਪੰਚ ਬਹਿਰਾਮ, ਮਹਿੰਦਰਪਾਲ ਸੰਮਤੀ ਮੈਂਬਰ, ਕੁਲਦੀਪ ਪੰਚ, ਬਲਵੀਰ ਰਾਮ ਪੰਚ, ਡਾ. ਰਾਜ ਕੁਮਾਰ, ਸਮਾਜ ਸੇਵਕ ਸੰਦੀਪ ਥਾਪਰ, ਪ੍ਰਭਜੋਤ ਕੌਰ ਸਟਾਫ਼ ਨਰਸ, ਪਿ੍ੰਸ, ਇੰਦਰਜੀਤ ਕੌਰ, ਸਰਕਲ ਬਹਿਰਾਮ ਦੇ ਆਂਗਣਵਾੜੀ ਵਰਕਰ ਮੋਨਿਕਾ ਕਟਾਰੀਆ, ਅਮਨਜੋਤ ਕੌਰ, ਪੂਨਮ ਸੈਂਪਲੇ, ਊਸ਼ਾ ਰਾਣੀ, ਮਨਜੀਤ ਕੌਰ, ਕਮਲਜੀਤ ਕੌਰ, ਸੁਰਿੰਦਰ ਕੌਰ, ਸੋਨੀਆ, ਦਲਜੀਤ ਕੌਰ, ਪਰਮਜੀਤ ਕੌਰ, ਕੁਸ਼ੱਲਿਆ ਦੇਵੀ, ਬਿਮਲਾ ਦੇਵੀ ਤੇ ਸੰਦੀਪ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਨੌਜਵਾਨ ਨਸ਼ਿਆਂ ਦਾ ਤਿਆਗ ਕਰ ਕੇ ਗੁਰੂ ਵਾਲੇ ਬਣਨ- ਜਥੇ. ਬੋਇਲ <br/>
Ad Position 24