ਕਟਾਰੀਆਂ, 10 ਮਾਰਚ (ਪ੍ਰੇਮੀ ਸੰਧਵਾਂ)-ਗੁਰੂ ਸਾਹਿਬਾਨ ਦੇ ਚਰਨਾਂ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਵਾਲੇ ਅਤੇ ਮੋਹ ਮਾਇਆ ਨੂੰ ਠੋਕਰ ਮਾਰਨ ਵਾਲੇ ਪਿੰਡ ਸੰਧਵਾਂ ਦੇ ਕਰਤਾਰ ਚੰਦ ਤੇ ਮਾਤਾ ਕਰਮੀ ਦੀਆਂ ਯਾਦਾਂ ਨੂੰ ਸਦਾ ਹੀ ਯਾਦ ਰੱਖਣ ਵਾਲੇ ਉੱਘੇ ਸਮਾਜ ਸੇਵੀ ਹੰਸ ਰਾਜ ਬੰਗਾ ਤੇ ਭੈਣ ਕੁਲਵਿੰਦਰ ਕੌਰ ਬੰਗਾ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੁਨੀਆ ਵਿੱਚ ਜਨਮ ਲੈਣ ਦਾ ਇਹ ਫਾਇਦਾ ਹੈ ਕਿ ਜੇਕਰ ਅਸੀਂ ਕਿਸੇ ਗਰੀਬ ਨੂੰ ਅੱਗ ਦੀ ਭੱਠੀ ਵਿਚ ਸੜ ਰਹੇ ਨੂੰ ਬਚਾ ਸਕੀਏ | ਉਨ੍ਹਾਂ ਕਿਹਾ ਕਿ ਧਨ ਦੌਲਤ ਦੇ ਘੁੰਮਡ ਵਿੱਚ ਦਰ 'ਤੇ ਆਏ ਗਰੀਬ ਨੂੰ ਕਦੇ ਠੋਕਰ ਨਹੀਂ ਮਾਰਨੀ ਚਾਹੀਦੀ, ਕਿਉਂਕਿ ਪ੍ਰਮਾਤਮਾ ਦੇ ਕਰੋਪੀ ਝੱਖੜ ਵਿੱਚ ਸਭ ਕੁਝ ਤਬਾਹ ਹੋ ਜਾਂਦਾ ਹੈ |