ਨਵਾਂਸ਼ਹਿਰ, 10 ਮਾਰਚ (ਜਸਬੀਰ ਸਿੰਘ ਨੂਰਪੁਰ)-ਬੰਗਾ ਹਲਕੇ ਦੇ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਨੇ ਵਿਧਾਨ ਸਭਾ 'ਚ ਆਖਿਆ ਕਿ ਬੀ. ਸੀ. ਵਰਗ ਦੀਆਂ ਔਰਤਾਂ ਨੂੰ ਵੀ ਮਹਿਲਾ ਗਰੰਟੀ ਤਹਿਤ 1500 ਦੀ ਰਾਸ਼ੀ ਦਿੱਤੀ ਜਾਵੇ | ਉਨ੍ਹਾਂ ਆਖਿਆ ਕਿ ਬੀ.ਸੀ ਵਰਗ 'ਚ ਵੀ ਬਹੁਤ ਅਜਿਹੇ ਪਰਿਵਾਰ ਹਨ ਜੋ ਬਹੁਤ ਹੀ ਪਛੜੇ ਹੋਏ ਹਨ | ਉਹਨਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੀ.ਸੀ ਵਰਗ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆਂ ਮਹਿਲਾ ਗਰੰਟੀ ਦੀ ਰਕਮ 1500 ਕੀਤੀ ਜਾਵੇ | ਉਹਨਾਂ ਆਖਿਆ ਕਿ ਜੋ ਪੰਜਾਬ ਸਰਕਾਰ ਨੇ ਲੋਕਾਂ ਨਾਲ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਇਹ ਪੂਰਾ ਕਰਕੇ ਬਹੁਤ ਹੀ ਸ਼ਲਾਗਾ ਯੋਗ ਅਤੇ ਇਤਿਹਾਸਕ ਕਦਮ ਚੁੱਕਿਆ ਹੈ | ਡਾਕਟਰ ਸੁੱਖੀ ਨੇ ਆਖਿਆ ਕਿ ਸਰਕਾਰ ਵਲੋਂ ਪਿੰਡਾਂ 'ਚ ਜਿੱਥੇ ਜਿੰਮ ਅਤੇ ਸਟੇਡੀਅਮ ਬਣਾਏ ਜਾ ਰਹੇ ਹਨ ਉੱਥੇ ਔਰਤਾਂ ਵਾਸਤੇ ਵੀ ਜਿੰਮ ਬਣਾਏ ਜਾਣਗੇ |