15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਕਾਂਗਰਸ ਵੱਡੀ ਜਿੱਤ ਪ੍ਰਪਾਤ ਕਰਕੇ ਵਿਰੋਧੀਆਂ ਦੇ ਸੁਪਨੇ ਚਕਨਾ ਚੂਰ ਕਰ ਦੇਵੇਗੀ- ਜੱਗਾ ਪਹਿਲਵਾਨ <br/>

Ad Position 21
No active advertisement
ਅਜੀਤ ਡੈਸਕ 11-03-2026
ਕਟਾਰੀਆਂ, 10 ਮਾਰਚ (ਪ੍ਰੇਮੀ ਸੰਧਵਾਂ)-ਕਾਂਗਰਸ ਪਾਰਟੀ ਦੇ ਸੀਨੀਅਰ ਯੂਥ ਤੇ ਕਿਸਾਨ ਆਗੂ ਜੱਗਾ ਪਹਿਲਵਾਨ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਆਪ' ਸਰਕਾਰ ਦੇ ਸਿਰਫ ਥੋੜੇ ਹੀ ਮਹੀਨੇ ਸਤਾ ਵਿੱਚ ਰਹਿਣ ਦੇ ਬਚੇ ਹਨ | ਪੰਜਾਬ ਦੇ ਲੋਕ ਸੂਬੇ ਵਿੱਚੋਂ ਮੌਜੂਦਾ ਸਰਕਾਰ ਨੂੰ ਚਲਦਾ ਕਰਨ ਲਈ ਆਪਣਾ ਮਨ ਬਣਾ ਚੁੱਕੇ ਹਨ, ਕਿਉਂਕਿ ਝੂਠ ਦੀ ਨੀਂਹ 'ਤੇ ਬਣੀ ਸਰਕਾਰ ਨੇ ਸੂਬੇ ਦੇ ਲੋਕਾਂ ਦਾ ਆਪਣੇ ਵੱਲ ਧਿਆਨ ਖਿੱਚਣ ਲਈ ਕੋਈ ਕਮੀ ਨਹੀਂ ਛੱਡੀ | ਜਿਸ 'ਤੇ ਸੂਬੇ ਦਾ ਹਰ ਵਰਗ ਦੁਖੀ ਜਾਪਦਾ ਨਜ਼ਰ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਆਪ ਸਰਕਾਰ ਸੂਬੇ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਵੀ ਅਜੇ ਹਵਾ ਵਿੱਚ ਲਟਕ ਰਿਹਾ ਹੈ | ਕਿਉਂਕਿ ਜੇਕਰ ਸਰਕਾਰ ਨੇ ਆਪਣਾ ਇਹ ਸਭ ਤੋਂ ਵੱਡਾ ਵਾਅਦਾ ਪੂਰਾ ਕਰਨਾ ਹੈ ਤਾਂ ਹਰੇਕ ਔਰਤ ਦੇ ਖਾਤੇ ਵਿੱਚ ਪਿਛਲੇ ਚਾਰ ਸਾਲ ਦਾ ਬਣਦਾ ਮਾਣ ਭੱਤਾ 48 ਹਜ਼ਾਰ ਰੁਪਏ ਔਰਤਾਂ ਨੂੰ ਵੱਡੀ ਰਾਹਤ ਦੇਣ ਬਾਰੇ ਸੋਚਣਾ ਚਾਹੀਦਾ ਹੈ | ਉਨ੍ਹਾ ਕਿਹਾ ਕਿ ਸਿਰਫ ਹੁਣ ਮਾਨ ਸਰਕਾਰ ਨੇ ਔਰਤਾਂ ਦੀਆਂ ਵੋਟਾਂ ਬਟੋਰਨ ਲਈ ਨਵਾਂ ਪੈਂਤੜਾ ਖੇਡਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸਤਿਸੰਗ ਭਾਗਾਂ ਵਾਲਿਆਂ ਨੂੰ ਹੀ ਨਸੀਬ ਹੁੰਦੇ ਹਨ- ਡਾ. ਰਾਏ <br/> ਅਗਲੀ ਖ਼ਬਰ ਬੀ. ਸੀ. ਵਰਗ ਦੀਆਂ ਔਰਤਾਂ ਨੂੰ ਵੀ ਪੰਦਰਾਂ ਸੌ ਦੀ ਰਾਸ਼ੀ ਦਿੱਤੀ ਜਾਵੇ- ਡਾ. ਸੁੱਖੀ <br/>
Ad Position 24