15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸਤਿਸੰਗ ਭਾਗਾਂ ਵਾਲਿਆਂ ਨੂੰ ਹੀ ਨਸੀਬ ਹੁੰਦੇ ਹਨ- ਡਾ. ਰਾਏ <br/>

Ad Position 21
No active advertisement
ਅਜੀਤ ਡੈਸਕ 11-03-2026
ਬੰਗਾ, 10 ਮਾਰਚ (ਕੁਲਦੀਪ ਸਿੰਘ ਪਾਬਲਾ)-ਮੁਕੰਦਪੁਰ ਬੰਗਾ ਰੋਡ 'ਤੇ ਸਥਿਤ ਰਾਏ ਹਸਪਤਾਲ ਦੇ ਡਾਕਟਰ ਕਸ਼ਮੀਰ ਸਿੰਘ ਰਾਏ ਨੇ ਕਿਹਾ ਕਿ ਗ਼ਰੀਬ ਲੋੜਵੰਦਾਂ ਦੀ ਪੈਰ-ਪੈਰ 'ਤੇ ਸਹਾਇਤਾ ਕਰਦੇ ਰਹਿਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਭਾਗਾਂ ਵਾਲਿਆਂ ਨੂੰ ਸੇਵਾ ਸਿਮਰਨ ਅਤੇ ਸਤਿਸੰਗ ਨਸੀਬ ਹੁੰਦੇ ਹਨ | ਡਾ: ਰਾਏ ਨੇ ਕਿਹਾ ਕਿ ਕਈ ਵਾਰ ਇਨਸਾਨ ਮੋਟੀ ਦੌਲਤ ਤੇ ਧੀਆਂ ਪੁੱਤਾਂ ਦੇ ਘੁਮੰਡ ਵਿੱਚ ਆ ਕੇ ਉਸ ਅਕਾਲ ਪੁਰਖ ਸਿਰਜਣਹਾਰ ਨੂੰ ਭੁੱਲ ਜਾਂਦਾ ਹੈ | ਡਾਕਟਰ ਕਸ਼ਮੀਰ ਸਿੰਘ ਰਾਏ ਨੇ ਕਿਹਾ ਕਿ ਕਿਸੇ ਨੂੰ ਵੀ ਮਾਇਆ ਦੇ ਘੁਮੰਡ ਵਿੱਚ ਆ ਕੇ ਵਾਹਿਗੁਰੂ ਤੋਂ ਨਾਤਾ ਨਹੀਂ ਤੋੜਨਾ ਚਾਹੀਦਾ ਕਿਉਂਕਿ ਪ੍ਰਮਾਤਮਾ ਦੇ ਕਰੋਪ ਵਿੱਚ ਆਏ ਝੱਖੜ ਮੋਹ ਮਾਇਆ ਦੀਆਂ ਕੰਧਾਂ ਨੂੰ ਪਲ ਵਿੱਚ ਹੀ ਉਡਾ ਕੇ ਲੈ ਜਾਂਦਾ ਹੈ | ਡਾ: ਕਸ਼ਮੀਰ ਸਿੰਘ ਰਾਏ ਨੇ ਕਿਹਾ ਕਿ ਲੋਕਾਂ ਨੂੰ ਵਾਹਿਗੁਰੂ 'ਤੇ ਭਰੋਸਾ ਰੱਖ ਕੇ ਆਪਣੀ ਨੇਕ ਕਮਾਈ ਵਿੱਚ ਹੀ ਸਬਰ ਸੰਤੋਖ ਕਰਨਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਈ ਅਮਰੀਕ ਸਿੰਘ ਬੱਲੋਵਾਲ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ <br/> ਅਗਲੀ ਖ਼ਬਰ ਕਾਂਗਰਸ ਵੱਡੀ ਜਿੱਤ ਪ੍ਰਪਾਤ ਕਰਕੇ ਵਿਰੋਧੀਆਂ ਦੇ ਸੁਪਨੇ ਚਕਨਾ ਚੂਰ ਕਰ ਦੇਵੇਗੀ- ਜੱਗਾ ਪਹਿਲਵਾਨ <br/>
Ad Position 24