ਕਟਾਰੀਆਂ, 10 ਮਾਰਚ (ਪ੍ਰੇਮੀ ਸੰਧਵਾਂ)-ਸਾਈਾ ਲੋਕਾਂ ਦੀ ਸੇਵਾ ਵਿਚ ਸਦਾ ਹੀ ਲੀਨ ਰਹਿਣ ਵਾਲੇ ਸੰਤ ਬਿੰਦਰ ਭਗਤ ਯੂ. ਕੇ. ਦੀ ਅਗਵਾਈ 'ਚ ਸਾਈਾ ਲੋਕਾਂ ਦੇ ਦਰਬਾਰ 'ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 15 ਮਾਰਚ ਨੂੰ ਮਨਾਏ ਜਾ ਰਹੇ ਸਲਾਨਾ ਜੋੜ ਮੇਲੇ ਦੀ ਖੁਸ਼ੀ 'ਚ ਸ਼ਬਦ ਚੌਂਕੀ ਲਗਾਈ ਗਈ, ਜਿਸ 'ਚ ਸਾਈ ਲੋਕਾਂ ਦੇ ਸੱਚੇ ਸੇਵਕ ਗੁਰਪ੍ਰੀਤ ਸਿੰਘ ਸੰਧੂ ਵਲੋਂ ਸਾਈਾ ਲੋਕਾਂ ਦੀ ਮਹਿਮਾ ਦਾ ਵਿਆਖਿਆ ਸਹਿਤ ਗੁਣਗਾਨ ਕਰਕੇ ਸੰਗਤਾਂ ਨੂੰ ਸਾਈਾ ਲੋਕਾਂ ਦੇ ਪਾਵਨ ਚਰਨਾਂ ਨਾਲ ਜੋੜਿਆ | ਸੰਤ ਬਿੰਦਰ ਭਗਤ ਯੂ. ਕੇ ਨੇ ਕਿਹਾ ਕਿ ਜਿੰਦਗੀ ਦੇ ਆਖਰੀ ਸਾਹ ਤੱਕ ਸਾਈਾ ਲੋਕਾਂ ਦੀ ਯਾਦ 'ਚ ਮੇਲੇ ਲੱਗਦੇ ਰਹਿਣਗੇ | ਉਨ੍ਹਾਂ ਦੱਸਿਆ ਕਿ 15 ਮਾਰਚ ਨੂੰ ਮੇਲਿਆਂ ਦੇ ਬਾਦਸ਼ਾਹ ਕੰਠ ਕਲੇਰ, ਕਮਲ ਕਲੇਰ, ਪ੍ਰਵੇਜ਼ ਖਾਨ, ਸਰਦਾਰ ਅਲੀ ਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਸਾਈਾ ਲੋਕਾਂ ਦੀ ਮਹਿਮਾ ਦਾ ਗੁਣਗਾਨ ਕਰਨਗੇ | ਬਿੰਦਰ ਭਗਤ, ਗੁਰਪ੍ਰੀਤ ਸਿੰਘ ਸੰਧੂ, ਘੁੱਗਾ ਹੀਰਾ ਅਤੇ ਮੱਲੀ ਲਾਖਾ ਨੇ ਦੱਸਿਆ ਕਿ ਮੇਲੇ ਦੀਆਂ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਸੰਤ ਬਿੰਦਰ ਭਗਤ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਸੱਜਣ ਮੇਲੇ 'ਚ ਨਸ਼ੇ ਦਾ ਸੇਵਨ ਕਰਕੇ ਨਾ ਆਵੇ ਤੇ ਉਲੰਘਣਾ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ | ਇਸ ਮੌਕੇ ਘੁੱਗਾ ਹੀਰਾ, ਚਮਨ ਲਾਲ ਹੀਰਾ, ਮੱਲੀ ਲਾਖਾ, ਜਤਿਨ ਹੀਰਾ, ਦੇਸ ਰਾਜ ਹੀਰਾ, ਸੀਮਾ ਹੀਰਾ, ਦੀਪਕ ਹੀਰਾ, ਚੰਦਰ ਪਾਲ ਹੀਰਾ ਤੇ ਸੁਿਲੰਦਰ ਪਾਲ ਅਹੀਰ ਆਦਿ ਹਾਜ਼ਰ ਸਨ |