07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਨਵਜੋਤ ਸਾਹਿਤ ਸੰਸਥਾ ਵਲੋਂ ਬੰਗਾ 'ਚ ਸਾਹਿਤਕ ਸਮਾਗਮ

Ad Position 21
No active advertisement
ਅਜੀਤ ਡੈਸਕ 28-03-2026
ਬੰਗਾ, 27 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)-ਨਵਜੋਤ ਸਾਹਿਤ ਸੰਸਥਾ ਔੜ ਵਲੋਂ ਅਨਮੋਲ ਪੈਲੇਸ ਬੰਗਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ 'ਚ ਸੰਸਥਾ ਨਾਲ ਨਵੇਂ ਜੁੜੇ ਲੇਖਕ ਮੈਂਬਰਾਂ ਨੂੰ ਜੀ ਆਇਆਂ ਆਖਿਆ ਗਿਆ | ਇਨ੍ਹਾਂ ਮੈਂਬਰਾਂ 'ਚ ਸ਼ਾਮਲ ਮਨਪ੍ਰੀਤ ਕੌਰ ਸੋਢੀਆਂ, ਰਾਜਵਿੰਦਰ ਕੌਰ ਨਾਗਰਾ, ਇੰਦਰਪ੍ਰੀਤ ਕੌਰ ਵਜੀਦਪੁਰ ਤੇ ਸ਼ਿਵ ਬਛੌੜੀ ਦਾ ਸਨਮਾਨ ਕੀਤਾ ਗਿਆ | ਉਨ੍ਹਾਂ ਨੂੰ ਸੰਸਥਾ ਵਲੋਂ ਯਾਦਗਾਰੀ ਚਿੰਨ੍ਹ ਪ੍ਰਦਾਨ ਕੀਤੇ ਗਏ ਅਤੇ ਫੁੱਲ ਮਲਾਵਾਂ ਪਹਿਨਾਈਆਂ ਗਈਆਂ | ਸਨਮਾਨ ਰਸਮ ਮੁੱਖ ਮਹਿਮਾਨ ਸਮਾਜ ਸੇਵੀ ਬੀਬੀ ਪਰਮਜੀਤ ਕੌਰ ਮਜਾਰਾ ਰਾਜਾ ਸਾਹਿਬ ਨੇ ਨਿਭਾਈ | ਉਨ੍ਹਾਂ ਸੰਸਥਾ ਦੀਆਂ ਸਰਗਰਮੀਆਂ ਦੀ ਸ਼ਲਾਘਾ ਕੀਤੀ ਅਤੇ ਸਾਹਿਤਕਾਰਾਂ ਨੂੰ ਸਮਾਜ ਦਾ ਮਾਣ ਦੱਸਿਆ | ਸੰਸਥਾ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ ਨੇ ਸਵਾਗਤ ਕਰਦਿਆਂ ਕਿਹਾ ਕਿ ਨਵਜੋਤ ਸਾਹਿਤ ਸੰਸਥਾ ਔੜ ਚਾਰ ਦਹਾਕਿਆਂ ਤੋਂ ਸਾਹਿਤਕ ਖੇਤਰ 'ਚ ਸੇਵਾਵਾਂ ਨਿਭਾਉਂਦੀ ਆ ਰਹੀ ਹੈ | ਸੰਸਥਾ ਦੇ ਸਕੱਤਰ ਡਾ. ਕੇਵਲ ਰਾਮ ਨੇ ਮੰਚ ਦਾ ਸੰਚਾਲਨ ਬਾਖੂਬੀ ਨਿਭਾਇਆ | ਸੰਸਥਾ ਦੀਆਂ ਸਗਰਮੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ | ਸੰਸਥਾ ਦੇ ਸਾਬਕਾ ਪ੍ਰਧਾਨ ਸੁਰਜੀਤ ਮਜਾਰੀ ਨੇ ਸੰਸਥਾ ਦੀਆਂ ਹੁਣ ਤੱਕ ਅੱਧਾ ਸੈਂਕੜਾ ਕਿਤਾਬਾਂ ਦੀਆਂ ਪ੍ਰਕਾਸ਼ਨਾਵਾਂ 'ਤੇ ਵੱਖ-ਵੱਖ ਬੈਨਰਾਂ ਵਾਲੇ ਸਮਾਗਮਾਂ ਦੀ ਲਗਾਤਾਰਤਾ ਨੂੰ ਨਿਵੇਕਲੀ ਪ੍ਰਾਪਤੀ ਦੱਸਿਆ | ਆਪੋ ਆਪਣੇ ਸੰਬੋਧਨ 'ਚ ਸ਼ੁੱਭ ਕਾਮਨਾਵਾਂ ਸਾਂਝੀਆਂ ਕਰਨ ਵਾਲਿਆਂ ਵਿੱਚ ਸੰਸਥਾ ਦੇ ਸਾਬਕਾ ਪ੍ਰਧਾਨ ਸਤਪਾਲ ਸਾਹਲੋਂ, ਗੁਰਨੇਕ ਸ਼ੇਰ, ਰਜਨੀ ਸ਼ਰਮਾ ਵੀ ਸ਼ਾਮਲ ਸਨ | ਇਸ ਮੌਕੇ ਉਕਤ ਹਾਜ਼ਰੀਨ ਤੋਂ ਇਲਾਵਾ ਸ਼ਾਇਰ ਦੀਪ ਕਲੇਰ, ਗੁਰਦੀਪ ਸਿੰਘ ਸੈਣੀ, ਕੁਲਵਿੰਦਰ ਕੁੱਲਾ, ਦੇਸ ਰਾਜ ਬਾਲੀ, ਹਰੀ ਕਿਸ਼ਨ ਪਟਵਾਰੀ ਆਦਿ ਨੇ ਕਾਵਿ ਰਚਨਾਵਾਂ ਦੀ ਸਾਂਝ ਪਾਈ | ਇਸ ਮੌਕੇ ਪੰਜਾਬੀ ਲੈਕਚਰਾਰ ਰਾਜ ਰਾਣੀ, ਵਿਨੇ ਸ਼ਰਮਾ, ਬਿਕਰਮਜੀਤ ਸਿੰਘ ਰਾਹੋਂ, ਜਗਦੀਸ਼ ਹੱਪੋਵਾਲ, ਸੁੱਖਪਾਲ ਸਿੰਘ, ਬਲਵਿੰਦਰ ਕੁਮਾਰ, ਅਮਨਦੀਪ, ਬਲਵਿੰਦਰ ਕੌਰ ਬਾਲੀ ਤੇ ਇੰਦਰਜੀਤ ਕੌਰ ਇੰਦਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੋ ਅੰਤਰਰਾਸ਼ਟਰੀ ਖੇਤੀ ਮਾਹਿਰਾਂ ਦੀ ਮਿਲਣੀ ਬਣੀ ਚਰਚਾ ਦਾ ਵਿਸ਼ਾ ਅਗਲੀ ਖ਼ਬਰ ਬੰਗਾ ਵਿਖੇ ਕੱਲ੍ਹ ਲਗਾਇਆ ਜਾਏਗਾ ਕਰਾਟੇ ਟ੍ਰੇਨਿੰਗ ਕੈਂਪ- ਰਾਜਵੀਰ
Ad Position 24
No active advertisement