07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਦੋ ਅੰਤਰਰਾਸ਼ਟਰੀ ਖੇਤੀ ਮਾਹਿਰਾਂ ਦੀ ਮਿਲਣੀ ਬਣੀ ਚਰਚਾ ਦਾ ਵਿਸ਼ਾ

Ad Position 21
No active advertisement
ਪਦਮਸ੍ਰੀ ਡਾ. ਜੀ. ਐੱਸ. ਖੁਸ਼ ਨੂੰ ਪੀ. ਏ. ਯੂ. ਵਲੋਂ ਛਾਪੀ ਆਪਣੀ ਪੁਸਤਕ ਭੇਟ ਕਰਦੇ ਹੋਏ ਮਹਿੰਦਰ ਸਿੰਘ ਦੁਸਾਂਝ ਨਾਲ ਹਾਜ਼ਰ ਦੂਸਰੇ ਖੇਤੀ ਵਿਗਿਆਨੀ | <br/> 28-03-2026
ਨਵਾਂਸ਼ਹਿਰ, 27 ਮਾਰਚ (ਦੀਦਾਰ ਸਿੰਘ ਸ਼ੇਤਰਾ)-ਝੋਨੇ ਅਤੇ ਬਾਸਮਤੀ ਦੇ ਅੰਤਰਰਾਸ਼ਟਰੀ ਵਿਗਿਆਨੀ ਖੇਤੀ ਬਰੀਡਰ ਡਾ. ਜੀ.ਐੱਸ. ਖੁਸ਼ ਦੀ ਪਿਛਲੇ ਦਿਨੀਂ ਪੰਜਾਬੀ ਲੇਖਕ 'ਤੇ ਅਗਾਂਹ ਵਧੂ ਕਿਸਾਨ ਮਹਿੰਦਰ ਸਿੰਘ ਦੁਸਾਂਝ ਨਾਲ ਵਿਸ਼ੇਸ਼ ਮੁਲਾਕਾਤ ਹੋਈ | ਮੁਲਾਕਾਤ 'ਚ ਅੰਤਰਰਾਸ਼ਟਰੀ ਪੱਧਰ 'ਤੇ ਅਨਾਜ ਉਤਪਾਦਨ ਦੀਆਂ ਸਮੱਸਿਆਵਾਂ ਅਤੇ ਭਾਰਤ ਅੰਦਰ ਭਵਿੱਖ ਦੀ ਖੇਤੀ ਬਾਰੇ ਨਿੱਠ ਕੇ ਵਿਚਾਰ ਚਰਚਾ ਹੋਈ | ਇਸ ਦੌਰਾਨ ਦੋਵਾਂ ਖੇਤੀ ਮਾਹਰਾਂ ਨੇ ਲੰਮੇ ਸਮੇਂ ਤੋਂ ਖੂਬਸੂਰਤ ਤੇ ਸੁਖਾਵੇਂ ਆਪਣੇ ਸੰਬੰਧਾਂ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ | ਮਹਿੰਦਰ ਸਿੰਘ ਦੁਸਾਂਝ ਨੇ 'ਅਜੀਤ' ਨੂੰ ਦੱਸਿਆ ਕਿ ਡਾ. ਖੁਸ਼ ਲਗਪਗ 33 ਸਾਲ ਫਿਲਪਾਈਨ ਵਿਖੇ ਸਥਿਤ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾਨ 'ਚ ਝੋਨੇ ਤੇ ਬਾਸਮਾਤੀ ਦੀ ਖੋਜ ਦੀ ਅਗਵਾਈ ਕਰਦੇ ਰਹੇ ਹਨ, ਉਹ 1972 'ਚ ਇਸ ਖੋਜ ਸੰਸਥਾਨ ਦੇ ਮੁਖੀ ਬਣੇ, 1986 'ਚ ਉਨ੍ਹਾਂ ਨੂੰ ਇਸ ਵਿਕਾਰੀ ਸੰਸਥਾ ਵੱਲੋਂ ਪ੍ਰਮੁੱਖ ਵਿਗਿਆਨੀ ਦਾ ਰੁਤਬਾ ਵੀ ਪ੍ਰਾਪਤ ਹੋਇਆ | ਝੋਨੇ ਬਾਸਮਤੀ ਦੇ ਪਲਾਂਟ ਬਰੀਡਰ ਹੁੰਦਿਆਂ ਉਨ੍ਹਾਂ ਨੇ ਵੱਧ ਝਾੜ ਦੇਣ ਵਾਲੀਆਂ ਵੱਖ-ਵੱਖ ਰੋਗਾਂ ਦਾ ਟਾਕਰਾ ਕਰਨ ਵਾਲੀਆਂ ਝੋਨੇ ਦੀਆਂ ਲਗਪਗ 300 ਕਿਸਮਾਂ ਸਾਰੇ ਵਿਸ਼ਵ ਦੇ ਦੇਸਾਂ ਨੂੰ ਦਿੱਤੀਆਂ, ਜਿਨ੍ਹਾਂ ਕਰਕੇ ਸੰਸਾਰ ਵਿੱਚ ਝੋਨੇ ਦਾ ਉਤਪਾਦਨ ਦੁਗਣਾ ਹੋਇਆ | ਵਿਸ਼ਵ ਦਾ ਕੋਈ ਅਜਿਹਾ ਅਵਾਰਡ ਨਹੀਂ ਜਿਹੜਾ ਡਾ. ਖੁਸ਼ ਨੂੰ ਨਾ ਮਿਲਿਆ ਹੋਵੇ | ਅਮਰੀਕਾ, ਜਪਾਨ, ਇੰਗਲੈਂਡ, ਚੀਨ, ਇਜਰਾਇਲ, ਫਲਪਾਈਨ, ਈਰਾਨ, ਪਾਕਿਸਤਾਨ ਤੇ ਭਾਰਤ ਨੇ ਵੀ ਆਪਣੇ ਉੱਚ ਸਨਮਾਨਾਂ ਨਾਲ ਉਨ੍ਹਾਂ ਨੂੰ ਨਿਵਾਜਿਆ | ਡਾ. ਖੁਸ਼ ਨੇ ਅੰਤਰਰਾਸ਼ਟਰੀ ਪੱਧਰ ਦਾ ਤਿੰਨ ਕਰੋੜ ਰੁਪਏ ਦਾ ਜਪਾਨ ਸਰਕਾਰ ਵਲੋਂ ਦਿੱਤਾ ਗਿਆ ਵੱਡੇ ਸਨਮਾਨ ਦੀ ਰਾਸ਼ੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਭੇਟ ਕਰਦਿਆਂ ਦਾਨ ਕਰਦਿਆਂ ਕਿਹਾ ਸੀ ਕਿ ਇਸ ਰਕਮ ਨੂੰ ਯੂਨੀਵਰਸਿਟੀ 'ਚ ਸ਼ਾਨਦਾਰ ਖੋਜਾਂ ਕਰਨ ਵਾਲੇ ਵਿਗਿਆਨੀਆਂ ਨੂੰ ਅਵਾਰਡ ਦਿੱਤੇ ਜਾਇਆ ਕਰਨ | ਦੁਨੀਆਂ ਦੀਆਂ ਅਨੇਕਾਂ ਯੂਨੀਵਰਸਿਟੀਆਂ ਨੇ ਡਾ. ਖੁਸ਼ ਨੂੰ ਡਾਕਟ੍ਰੇਟ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ | ਭਾਰਤ ਸਰਕਾਰ ਵਲੋਂ ਉਹਨਾਂ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ | ਅਗਾਂਹਵਧੂ ਕਿਸਾਨ ਮਹਿੰਦਰ ਸਿੰਘ ਦੁਸਾਂਝ ਨੇ ਦੱਸਿਆ ਕਿ ਡਾ. ਖੁਸ਼ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸੇਧ ਅਤੇ ਪ੍ਰੇਰਨਾ ਲੈਂਦਿਆਂ ਆਪਣੇ ਖੇਤਾਂ ਵਿਚ ਖੇਤੀਬਾੜੀ ਖੋਜ ਨੂੰ ਆਪਣਾ ਜੀਵਨ ਅਰਪਤ ਕਰ ਦਿੱਤਾ | ਦੁਸਾਂਝ ਨੇ ਦੱਸਿਆ ਕਿ ਵਿਸ਼ਵ ਦੀਆਂ ਖੇਤੀ ਯੂਨੀਵਰਸਿਟੀਆਂ ਤੇ ਖੋਜ ਕੇਂਦਰਾਂ ਤੋਂ ਬਾਹਰ ਖੇਤਾਂ ਵਿੱਚ ਹੋ ਰਹੀਆਂ ਖੋਜਾਂ ਨੂੰ ਸਾਹਮਣੇ ਲਿਆਉਣ ਵਾਲੀ ਤੇ ਇੰਗਲੈਂਡ ਤੋਂ ਪੰਜਾਂ ਸਾਲਾਂ ਪਿਛੋਂ ਛੱਪਣ ਵਾਲੀ ਪੁਸਤਕ 'ਫਾਰਮਰ ਰਿਸਰਚ ਇਨ ਪਰੈਕਟਿਸ' ਦੇ 1997 ਤੋਂ 2002 ਦੇ ਅਡੀਸ਼ਨ ਵਿਚ ਦੁਸਾਂਝ ਵਲੋਂ ਕੀਤੀਆਂ ਖੇਤੀ ਖ਼ੋਜ ਦੇ 9 ਵੇਰਵੇ ਦਰਜ ਕੀਤੇ ਗਏ ਹਨ | ਮਹਿੰਦਰ ਸਿੰਘ ਦੁਸਾਂਝ ਨੇ ਦਸਿਆ ਕਿ ਉਹਨਾਂ ਨੂੰ 16 ਅਕਤੂਬਰ 1986 ਨੂੰ ਛੇਵੇਂ ਵਿਸ਼ਵ ਖੁਰਾਕ ਦਿਵਸ ਸਮੇਂ ਸੰਯੁਕਤ ਰਾਸ਼ਟਰ ਸੰਘ ਯੂ.ਐੱਨ.ਓ. ਵਲੋਂ ਕਣਕ ਦੇ ਸ਼ਾਨਦਾਰ ਉਤਪਾਦਨ ਲਈ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ | ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਖੇਤੀ ਖੋਜਾਂ ਲਈ ਸਟੇਟ ਐਵਾਰਡ ਨਾਲ ਤੇ ਖੇਤੀ ਵੰਨਸੁਵੰਨਤਾ ਦਾ ਇੱਕ ਵਿਲੱਖਣ ਤੇ ਸ਼ਾਨਦਾਰ ਨਮੂਨਾ ਵਿਕਸਿਤ ਕਰਨ ਲਈ ਪੀ.ਏ.ਯੂ. ਵਲੋਂ ਮੁੱਖ ਮੰਤਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ | ਇਸ ਮੌਕੇ ਮਹਿੰਦਰ ਸਿੰਘ ਦੁਸਾਂਝ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਉਨ੍ਹਾਂ ਦੀ ਛਾਪੀ ਹੋਈ ਪੁਸਤਕ 'ਪੇਂਡੂ ਪੰਜਾਬ ਤੇ ਕਿਸਾਨੀ ਦਾ ਪੁਰਾਤਨ ਸਭਿਆਚਾਰ' ਵੀ ਡਾ. ਖੁਸ਼ ਨੂੰ ਭੇਟ ਕੀਤੀ | ਇਸ ਮੌਕੇ ਡਾ. ਤਰਸੇਮ ਸਿੰਘ ਢਿੱਲੋਂ, ਡਾ. ਪ੍ਰਭਜੋਤ ਸਿੰਘ (ਦੋਵੇਂ ਐਡੀਸ਼ਨਲ ਡਾਇਰੈਕਟਰ)
Ad Position 22
No active advertisement
ਪਿਛਲੀ ਖ਼ਬਰ ਬੀਬੀ ਸ਼ਾਂਤੀ ਖਟਾਣਾ ਆਪਣੀ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਅਗਲੀ ਖ਼ਬਰ ਨਵਜੋਤ ਸਾਹਿਤ ਸੰਸਥਾ ਵਲੋਂ ਬੰਗਾ 'ਚ ਸਾਹਿਤਕ ਸਮਾਗਮ
Ad Position 24
No active advertisement