26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬੀਬੀ ਸ਼ਾਂਤੀ ਖਟਾਣਾ ਆਪਣੀ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ

Ad Position 21
No active advertisement
ਅਜੀਤ ਡੈਸਕ 28-03-2026
ਕਾਠਗੜ੍ਹ, 27 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਬੀਬੀ ਸ਼ਾਤੀ ਖਟਾਣਾ ਪਤਨੀ ਸਵ. ਮੋਹਿੰਦਰ ਪਾਲ ਖਟਾਣਾ ਰੱਤੇਵਾਲ ਵਾਲੇ ਹਾਲ ਅਬਾਦ ਕਾਠਗੜ੍ਹ ਜੋ ਲੰਮੇ ਸਮੇਂ ਤੋਂ ਬਰਾਮਪਟਨ ਕੈਨੇਡਾ 'ਚ ਆਪਣੇ ਵੱਡੇ ਸਪੁੱਤਰ ਰਾਜ ਕੁਮਾਰ ਖਟਾਣਾ ਕੋਲ ਰਹਿੰਦੇ ਸਨ | ਉਹ ਕੁੱਝ ਸਮੇਂ ਤੋਂ ਸੰਪੇਖ ਜਿਹੀ ਬੀਮਾਰੀ ਤੋਂ ਪੀੜਿਤ ਸਨ, ਜੋ ਕਿ ਬੀਤੇ ਆਪਣੇ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ | ਉਨ੍ਹਾਂ ਦੇ ਛੋਟੇ ਪੁੱਤਰ ਸੂਰਜ ਖਟਾਣਾ ਇੰਸਪੈਕਟਰ ਵਿਜਿਲੈਂਸ ਚੰਡੀਗੜ੍ਹ ਅਤੇ ਰਾਜ ਕੁਮਾਰ ਖਟਾਣਾ ਕੈਨੇਡਾ ਨੇ ਦੱਸਿਆਂ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਬਰਾਮਪਟਨ ਕੈਨੇਡਾ ਵਿਖੇ ਅੱਜ ਹੋਵੇਗਾ | ਉਹ ਆਪਣੇ ਪਿੱਛੇ ਪੰਜਾਬ ਅਤੇ ਕੈਨੇਡਾ ਵਿੱਚੋਂ ਪਰਿਵਾਰਕ ਫੁੱਲਵਾੜੀ 'ਚ ਦੋ ਪੁੱਤਰ, ਇੱਕ ਧੀ ਅਤੇ ਦੋਹਤਰਿਆਂ-ਪੋਤਰਿਆਂ ਦਾ ਭਰਿਆ ਪਰਿਵਾਰ ਛੱਡ ਗਏ ਹਨ, ਉਹ 81 ਸਾਲਾਂ ਦੇ ਸਨ | ਉਨ੍ਹਾਂ ਨਮਿਤ ਅੱਜ ਅਲਾਹਾਣੀਆਂ ਦਾ ਪਾਠ ਸ਼ਾਮ ਗੁਰਦਵਾਰਾ ਸਾਹਿਬ ਉਨਟਾਰੀਓ ਖਾਲਸਾ ਦਰਬਾਰ ਈਸਟ ਹਾਲ ਕੈਨੇਡਾ ਵਿਖੇ ਹੋਵੇਗਾ | ਉਨ੍ਹਾਂ ਦੇ ਅਫਸੋਸ਼ ਸਬੰਧੀ ਇਕੱਠ ਵਿਚਾਰ 2 ਅਪ੍ਰੈਲ ਅਤੇ 3 ਅਪ੍ਰੈਲ ਨੂੰ ਉਨ੍ਹਾਂ ਦੇ ਜੱਦੀ ਘਰ ਪਿੰਡ ਕਾਠਗੜ੍ਹ ਤਹਿ ਬਲਾਚੌਰ ਵਿਖ਼ੇ ਹੋਵੇਗਾ | ਜਦੋ ਕਿ ਅਤਿੰਮ ਅਰਦਾਸ ਪਰਿਵਾਰ ਵਲੋਂ 10 ਅਪ੍ਰੈਲ ਨੂੰ ਕਾਠਗੜ੍ਹ ਵਿਖੇ ਕਰਵਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਖ਼ਾਲਸਾ ਦਾ ਪਿੰਡ ਜੱਬੋਵਾਲ ਵਿਖੇ ਕੀਤਾ ਸਨਮਾਨ ਅਗਲੀ ਖ਼ਬਰ ਦੋ ਅੰਤਰਰਾਸ਼ਟਰੀ ਖੇਤੀ ਮਾਹਿਰਾਂ ਦੀ ਮਿਲਣੀ ਬਣੀ ਚਰਚਾ ਦਾ ਵਿਸ਼ਾ
Ad Position 24