02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸਰਕਾਰ ਦੇਸ਼ 'ਚ ਟੋਲ ਪਲਾਜ਼ਿਆਂ, ਗੈਸ ਸਿਲੰਡਰ, ਪੈਟਰੋਲ ਦੇ ਵਧੇ ਰੇਟ ਜਲਦ ਵਾਪਸ ਲਵੇ- ਭਾਰਟਾ

Ad Position 21
No active advertisement
ਅਜੀਤ ਡੈਸਕ 06-04-2026
ਪੱਲੀ ਝਿੱਕੀ, 5 ਅਪ੍ਰੈਲ (ਕੁਲਦੀਪ ਸਿੰਘ ਪਾਬਲਾ)-ਦੇਸ਼ ਵਿਚ ਟੋਲ ਪਲਾਜਿਆਂ, ਗੈਸ ਸਿਲੰਡਰ ਅਤੇ ਪੈਟਰੋਲ ਦੇ ਵਧਾਏ ਰੇਟ ਦਾ ਐਲਾਨ ਕਰ ਦਿੱਤਾ ਗਿਆ ਹੈ | ਕੁਲਵਿੰਦਰ ਸਿੰਘ ਭਾਰਟਾ ਨੇ ਦੱਸਿਆ ਕਿ ਇਹ 1 ਅਪ੍ਰੈਲ ਤੋਂ ਵਧੇ ਰੇਟ ਲਾਗੂ ਕਰ ਦਿੱਤੇ ਗਏ ਹਨ | ਇਸ ਸਬੰਧੀ ਲੋਕ ਭਲਾਈ ਸੇਵਾ ਦਲ ਸੰਸਥਾ ਦੇ ਸਰਪ੍ਰਸਤ ਕੁਲਵਿੰਦਰ ਸਿੰਘ ਭਾਰਟਾ, ਸੋਸਾਇਟੀ ਦੇ ਪ੍ਰਧਾਨ ਇੰਸਪੈਕਟਰ ਵਰਿੰਦਰ ਕੁਮਾਰ ਐਸ. ਐਚ. ਓ ਰਾਹੋਂ, ਸਾਬਕਾ ਚੇਅਰਮੈਨ ਹਰਬੰਸ ਲਾਲ, ਰਾਮ ਕੁਮਾਰ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਹੇਠ ਦੱਬੇ ਹੋਏ ਹਨ | ਉਨ੍ਹਾਂ 'ਤੇ ਹੋਰ ਵਾਧੂ ਭਾਰ ਪਾ ਕੇ ਲੋਕਾਂ ਦੇ ਢਿੱਡ ਵਿੱਚ ਲੱਤਾਂ ਮਾਰਨ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਟੋਲ ਪਲਾਜ਼ਿਆਂ 'ਤੇ ਕੈਸ਼ ਫੀਸ ਲੈਣੀ ਬਿਲਕੁਲ ਬੰਦ ਕਰ ਦਿੱਤੀ ਹੈ ਜੋ ਕਿ ਇੱਕ ਘਟੀਆ ਕੰਮ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਗੱਡੀ 'ਤੇ ਫਾਸਟੈਗ ਨਾ ਲੱਗਿਆ ਹੋਇਆ ਤਾਂ ਲੋਕਾਂ ਤੋਂ ਡਬਲ ਪੈਸੇ ਵਸੂਲੇ ਜਾਣਗੇ, ਜਿਸ ਨਾਲ ਲੋਕਾਂ ਦੀ ਜੇਬ 'ਤੇ ਭਾਰੀ ਅਸਰ ਪਵੇਗਾ | ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਟੋਲ ਪਲਾਜ਼ਿਆਂ ਦੇ ਰੇਟ ਘਟਾਉਣ ਦੇ ਨਾਲ-ਨਾਲ ਗੈਸ ਸਿਲੰਡਰ ਤੇ ਪੈਟਰੋਲ ਦੇ ਵਧੇ ਰੇਟ ਵੀ ਘਟਾਏ ਜਾਣ ਤਾਂ ਜੋ ਲੋਕ ਰੋਟੀ ਅਸਾਨੀ ਨਾਲ ਖਾ ਸਕਣ | ਇਸ ਮੌਕੇ ਵਰਿੰਦਰ ਕੁਮਾਰ, ਸਾਬਕਾ ਚੇਅਰਮੈਨ ਹਰਬੰਸ ਲਾਲ ਤੇ ਰਾਮ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਲਾਹੌਲ-ਸਪਿਤੀ 'ਚ ਬਰਫ਼ ਨਾਲ ਢਕੇ
Ad Position 24