ਝੁੰਡ ਬਣਾ ਕੇ ਘੁੰਮਦੇ ਬੇ-ਸਹਾਰਾ ਕੁੱਤਿਆ ਤੋਂ ਲੋਕ ਪ੍ਰੇਸ਼ਾਨ
ਬਹਿਰਾਮ, 1 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਗਲੀਆਂ-ਮੁਹੱਲਿਆਂ ਵਿੱਚ ਝੂੰਡ ਬਣਾ ਕੇ ਘੁੰਮਦੇ ਬੇ-ਸਹਾਰਾ ਕੁੱਤਿਆਂ ਤੋਂ ਲੋਕ ਪ੍ਰੇਸ਼ਾਨ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਸਮਾਜ ਸੇਵਕਾਂ ਨੇ ਦੱਸਿਆ ਕਈ ਵਾਰੀ ਤਾਂ ਕੁੱਤਿਆਂ ਦਾ ਝੁੰਡ ਲੋਕਾਂ ਦਾ ਰਸਤਾ ਰੋਕ ਕੇ ਖੜ੍ਹ ਜਾਂਦਾ ਹੈ।
ਬਹਿਰਾਮ, 1 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਗਲੀਆਂ-ਮੁਹੱਲਿਆਂ ਵਿੱਚ ਝੂੰਡ ਬਣਾ ਕੇ ਘੁੰਮਦੇ ਬੇ-ਸਹਾਰਾ ਕੁੱਤਿਆਂ ਤੋਂ ਲੋਕ ਪ੍ਰੇਸ਼ਾਨ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਸਮਾਜ ਸੇਵਕਾਂ ਨੇ ਦੱਸਿਆ ਕਈ ਵਾਰੀ ਤਾਂ ਕੁੱਤਿਆਂ ਦਾ ਝੁੰਡ ਲੋਕਾਂ ਦਾ ਰਸਤਾ ਰੋਕ ਕੇ ਖੜ੍ਹ ਜਾਂਦਾ ਹੈ। ਇਥੋ ਤੱਕ ਕਿ ਕਈ ਵਾਰੀ ਤਾਂ ਸਕੂਲੀ ਬੱਚਿਆ ਦਾ ਆਉਣਾ-ਜਾਣਾ ਵੀ ਔਖਾ ਹੋ ਜਾਂਦਾ ਹੈ। ਉਨ੍ਹਾ ਹੋਰ ਕਿਹਾ ਕਿ ਇਨ੍ਹਾ ਦੀ ਲਗਾਤਾਰ ਵੱਧ ਰਹੀ ਗਿਣਤੀ ਲੋਕਾਂ ਲਈ ਖਤਰਨਾਕ ਹੋ ਸਕਦੀ ਹੈ। ਉਨ੍ਹਾ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਇਸ ਮਸਲੇ ‘ਤੇ ਗੌਰ ਕਰਨੀ ਸਮੇਂ ਦੀ ਲੋੜ ਹੈ।