02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸੰਤ ਕੁਲਵੰਤ ਰਾਮ ਭਰੋਮਜਾਰਾ ਵਲੋਂ ਸੰਤ ਮਹਾਂਪੁਰਸ਼ਾਂ ਤੇ ਸੰਗਤਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 06-04-2026
ਕਟਾਰੀਆਂ, 5 ਅਪ੍ਰੈਲ (ਪ੍ਰੇਮੀ ਸੰਧਵਾਂ)-ਡੇਰਾ ਸੰਤ ਮੇਲਾ ਰਾਮ ਭਰੋਮਜਾਰਾ ਤੇ ਡੇਰਾ ਸੰਤ ਮਸਤ ਬਾਬਾ ਗੇਂਦਾ ਭਗਤ ਸੰਧਵਾਂ ਦੇ ਦਰਬਾਰ ਤੋਂ ਗੁਰੂ ਰਵਿਦਾਸ ਜੀ ਦੇ ਚਰਨਾਂ ਦੀ ਪਾਵਨ ਛੋਹ ਪ੍ਰਾਪਤ ਧਰਤੀ ਰਾਜਸਥਾਨ ਦੇ ਕਿਲਾ ਚਿਤੌੜਗੜ੍ਹ ਵਿਖੇ ਗੁਰੂ ਰਵਿਦਾਸ ਜੀ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਪ੍ਰਧਾਨ ਤੇ ਮਹਾਨ ਤਪੱਸਵੀ ਸੰਤ ਕੁਲਵੰਤ ਰਾਮ ਭਰੋਮਜਾਰਾ ਤੇ ਸੰਤ ਹਾਕਮ ਦਾਸ ਸੰਧਵਾਂ ਦੀ ਅਗਵਾਈ ਹੇਠ ਗੁਰੂ ਰਵਿਦਾਸ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਜਿੱਥੇ ਮਹਾਨ ਤਪੱਸਵੀ ਮਾਤਾ ਮੀਰਾ ਬਾਈ ਨੇ ਜਾਤ ਪਾਤ ਦੇ ਕੰਡਿਆਂ ਤੋਂ ਦੂਰ ਰਹਿ ਕੇ ਗੁਰੂ ਰਵਿਦਾਸ ਜੀ ਨੂੰ ਆਪਣਾ ਪੂਜਨੀਕ ਗੁਰੂ ਧਾਰਨ ਦੀ ਰਸਮ ਅਦਾ ਕੀਤੀ ਸੀ | ਉਸ ਪਵਿੱਤਰ ਅਸਥਾਨ 'ਤੇ ਉਨ੍ਹਾਂ ਦੀ ਅਗਵਾਈ 'ਚ ਗੁਰੂ ਸਾਹਿਬ ਦੇ ਚਰਨਾਂ ਦੀ ਚਰਨ ਛੋਹ ਪ੍ਰਾਪਤ ਚਿਤੌੜਗੜ੍ਹ ਵਿੱਚ ਪਹੁੰਚੀਆਂ ਸੰਗਤਾਂ ਦਾ ਸੰਤ ਕੁਲਵੰਤ ਰਾਮ ਗੱਦੀ ਨਸ਼ੀਨ ਡੇਰਾ ਸੰਤ ਮੇਲਾ ਰਾਮ ਭਰੋਮਜਾਰਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਫਰਿੰਦਰ ਹੀਰਾ, ਪਾਲਾ ਹੀਰਾ, ਸੋਨੂੰ, ਬੈਂਸ ਸਾਹਿਬ, ਸੋਮ ਲਾਲ ਹੀਰਾ, ਗੋਬਿੰਦ ਹੀਰਾ, ਬਬਲੀ ਹੀਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤੁਨਲ ਵਿਗੜਨ ਕਰਕੇ ਕਾਰ ਡਿਵਾਈਡਰ 'ਤੇ ਚੜ੍ਹ ਕੇ ਪਲਟੀ, 2 ਜ਼ਖਮੀ ਅਗਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਕਾਬੂ
Ad Position 24