02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸੰਤੁਨਲ ਵਿਗੜਨ ਕਰਕੇ ਕਾਰ ਡਿਵਾਈਡਰ 'ਤੇ ਚੜ੍ਹ ਕੇ ਪਲਟੀ, 2 ਜ਼ਖਮੀ

Ad Position 21
No active advertisement
ਅਜੀਤ ਡੈਸਕ 06-04-2026
ਕਾਠਗੜ੍ਹ, 5 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਨੇੜੇ ਫਤਹਿਪੁਰ ਅੱਡੇ ਜੰਗਲਾਤ ਵਿਭਾਗ ਦੇ ਦਫ਼ਤਰ ਸਾਹਮਣੇ ਕਾਰ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਐੱਫ. ਟੀਮ ਦੇ ਇੰਚਾਰਜ ਏ. ਐੱਸ. ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਤਾਂ ਉਨ੍ਹਾਂ ਨੇ ਤੁਰੰਤ ਮੌਕੇ 'ਤੇ ਜਾ ਦੇਖਿਆ ਕਿ ਇੱਕ ਸਵਿਫਟ ਡਿਜਾਇਰ ਕਾਰ ਜੋ ਕਿ ਰੋਪੜ ਤੋਂ ਬਲਾਚੌਰ ਸਾਈਡ ਜਾ ਰਹੀ ਸੀ, ਜਿਸ ਨੂੰ ਅਬਦੁਲ ਰਹਿਮਾਨ ਪੁੱਤਰ ਕਾਲਾ ਵਾਸੀ ਰੋਪੜ ਚਲਾ ਰਿਹਾ ਸੀ ਅਤੇ ਇਸ ਦੇ ਨਾਲ ਇਸ ਦਾ ਇੱਕ ਸਾਥੀ ਬੈਠਾ ਸੀ ਅਤੇ ਕਾਰ ਦਾ ਨੰਬਰ ਪੀ. ਬੀ 07 ਏ. ਪੀ 0432 ਜਦੋਂ ਇਹ ਸਵਿਫਟ ਡਿਜਾਇਰ ਕਾਰ ਉਪਰੋਕਤ ਸਥਾਨ 'ਤੇ ਪਹੁੰਚੀ ਤਾਂ ਕਾਰ ਦਾ ਅਚਾਨਕ ਸੰਤੁਨਲ ਵਿਗੜ ਗਿਆ ਤੇ ਕਾਰ ਬੇਕਾਬੂ ਹੋ ਕਿ ਡਿਵਾਈਡਰ 'ਤੇ ਚੜ੍ਹ ਕੇ ਪਲਟ ਗਈ, ਜਿਸ ਨਾਲ ਕਾਰ ਸਵਾਰ 2 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਐੱਸ. ਐੱਸ. ਐੱਫ. ਦੀ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਰਾਹੀਂ ਇਲਾਜ਼ ਲਈ ਰੋਪੜ ਦੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ | ਐੱਸ. ਐੱਸ. ਐੱਫ. ਦੀ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਨਾਲ ਕਾਰ ਨੂੰ ਸਾਇਡ 'ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਇਆ ਅਤੇ ਇਸ ਹਾਦਸੇ ਦੀ ਸੂਚਨਾ ਥਾਣਾ ਕਾਠਗੜ੍ਹ ਤੇ ਕੰਟ੍ਰੋਲਰ ਰੂਮ ਨਵਾਂਸ਼ਹਿਰ ਨੂੰ ਦੇ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀਆਂ ਗੋਲੀਆਂ ਸਮੇਤ ਇਕ ਕਾਬੂ ਅਗਲੀ ਖ਼ਬਰ ਸੰਤ ਕੁਲਵੰਤ ਰਾਮ ਭਰੋਮਜਾਰਾ ਵਲੋਂ ਸੰਤ ਮਹਾਂਪੁਰਸ਼ਾਂ ਤੇ ਸੰਗਤਾਂ ਦਾ ਸਨਮਾਨ
Ad Position 24